ਨਵੀਂ ਦਿੱਲੀ—ਐਮਾਜ਼ੋਨ ਦੇ ਪਲੇਟਫਾਰਮ 'ਤੇ ਸੇਲਰਸ 1,200 ਰੁਪਏ 'ਚ ਫੇਕ ਰਵਿਊ ਖਰੀਦ ਰਹੇ ਹਨ। ਲੰਡਨ ਦੇ ਅਖਬਾਰ ਡੇਲੀ ਮੇਲ ਦੀ ਇਨਵੈਟੀਗੇਸ਼ਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਜੋ ਕਿ ਕੰਪਨੀਆਂ ਐਮਾਜ਼ੋਨ ਜਾਂ ਮੌਜੂਦ ਸੇਲਰਸ ਲਈ ਫੇਕ ਰਵਿਊ ਲਿਖਦੀ ਹੈ, ਉਨ੍ਹਾਂ ਦੇ ਕੋਲ ਟੈਸਟਰਸ ਦੀ ਵੱਡੀ ਫੌਜ ਹੈ ਜੋ ਪ੍ਰਾਡੈਕਟਸ ਨੂੰ ਖਰੀਦ ਕੇ ਪਲੇਟਫਾਰਮ 'ਤੇ 4 ਅਤੇ 5 ਸਟਾਰ ਰੇਟਿੰਗ ਦਿੰਦੇ ਹਨ ਅਤੇ ਚੰਗੇ ਰਵਿਊ ਲਿਖਦੇ ਹਨ।
ਏਜੰਸੀ ਦੀ ਖਬਰ ਮੁਤਾਬਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਰਿਫੰਡ ਲਿਖਣ ਦੇ ਬਾਅਦ ਇਨ੍ਹਾਂ ਟੈਸਟਰਸ ਨੂੰ ਪ੍ਰਾਡੈਕਟਸ ਦੀ ਕੀਮਤ ਦੇ ਨਾਲ ਇਕ ਤੈਅ ਫੀਸ ਦਿੱਤੀ ਜਾਂਦੀ ਹੈ। ਇਹ ਟੈਸਟਰਸ ਪ੍ਰਾਡੈਕਟ ਖਰੀਦਦੇ ਹਨ, ਲਿਹਾਜ਼ਾ ਜੋ ਰਵਿਊ ਉਹ ਪੋਸਟ ਕਰਦੇ ਹਨ, ਉਸ ਨੂੰ ਐਮਾਜ਼ੋਨ ਵੈਰੀਫਾਈਡ ਪਰਚੇਜ ਦੇ ਤੌਰ 'ਤੇ ਕਲਾਸੀਫਾਈ ਕੀਤਾ ਜਾਂਦਾ ਹੈ।
ਇਹ ਕੰਪਨੀ ਸਪਲਾਈ ਕਰਦੀ ਹੈ ਟੈਸਟਰਸ
ਜਰਮਨੀ ਦੀ ਏ.ਐੱਮ.ਜੈੱਡ. ਟਾਈਗਰਸ ਨਾਂ ਦੀ ਇਕ ਰਵਿਊ ਫਰਮ ਨੇ ਇਕੱਲੇ ਲੰਡਨ 'ਚ ਹੀ 3,000 ਟੈਸਟਰਸ ਨੂੰ ਤਾਇਨਾਨ ਕੀਤਾ ਹੋਇਆ ਹੈ। ਇਸ ਕੰਪਨੀ ਦੀ ਵੈੱਬਸਾਈਟ 'ਤੇ ਲਿਖਿਆ ਹੈ ਕਿ ਅਸੀਂ ਅਸਲੀ ਲੋਕਾਂ ਵਲੋਂ ਸੇਲਰਸ ਨੂੰ ਵੈਰੀਫਾਈ ਕਰਵਾਉਣ 'ਚ ਮਦਦ ਕਰਦੇ ਹਾਂ। ਯੂਰਪ ਭਰ 'ਚ ਕੰਪਨੀ ਦੇ 60 ਹਜ਼ਾਰ ਟੈਸਟਰਸ ਜਲਦੀ ਅਤੇ ਭਰੋਸੇਮੰਦ ਰਵਿਊ ਲਿਖਣ ਦੀ ਵਿਸ਼ੇਸ਼ਤਾ ਰੱਖਦੇ ਹਨ।
ਕਸਟਮਰਸ ਨੂੰ ਦਿਸਦੇ ਹਨ ਸਹੀ ਰਵਿਊ
ਇਸ ਬਾਰੇ 'ਚ ਐਮਾਜ਼ੋਨ ਦਾ ਕਹਿਣਾ ਹੈ ਕਿ ਉਹ ਰਵਿਊਜ਼ ਦੀ ਇੰਟੀਗ੍ਰਿਟੀ ਬਚਾਏ ਰੱਖਣ ਲਈ ਕੰਪਨੀ ਪੂਰੀ ਤਰ੍ਹਾਂ ਪ੍ਰਤੀਬੰਧ ਹੈ ਅਤੇ ਪਿਛਲੇ ਸਾਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਧੋਖਾਧੜੀ, ਅਨੁਚਿਤ ਵਿਵਹਾਰ ਅਤੇ ਹੋਰ ਗਲਤ ਵਿਵਹਾਰਾਂ ਤੋਂ ਬਚਾਉਣ ਲਈ 30 ਲੱਖ ਪੌਂਡ ਖਰਚ ਕੀਤੇ ਹਨ। ਐਮਾਜ਼ੋਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਹੈ ਕਿ ਗਲਤ ਰਵਿਊਜ਼ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਹਟਾਉਣਾ, ਇਸ ਤੋਂ ਪਹਿਲਾਂ ਕਿ ਕੋਈ ਕਸਟਮਰ ਉਸ ਨੂੰ ਦੇਖ ਪਾਏ। ਪਿਛਲੇ ਮਹੀਨੇ 'ਚ ਕਸਟਮਰਸ ਵਲੋਂ ਪੜ੍ਹੇ ਗਏ 99 ਫੀਸਦੀ ਰਵਿਊ ਸਹੀ ਸਨ।
RBI ਨੇ ਡਿਜੀਟਲ ਲੈਣ-ਦੇਣ ਲਈ ਨਵਾਂ 'ਪ੍ਰੀਪੇਡ' ਭੁਗਤਾਨ ਉਤਪਾਦ ਜਾਰੀ ਕੀਤਾ
NEXT STORY