ਨਵੀਂ ਦਿੱਲੀ- ਇਕ ਆਨਲਾਈਨ ਬੁਕਸਟੋਰ ਦੇ ਰੂਪ 'ਚ ਐਮਾਜ਼ੋਨ ਦੀ ਸ਼ੁਰੂਆਤ ਕਰਨ ਅਤੇ ਉਸ ਨੂੰ ਖਰੀਦਦਾਰੀ ਅਤੇ ਮਨੋਰੰਜਨ ਦੀ ਦੁਨੀਆ ਦਾ ਮਹਾਰਥੀ ਬਣਾਉਣ ਵਾਲੇ ਜੇਫ ਬੇਜ਼ੋਸ ਨੇ ਕੰਪਨੀ ਦੇ ਸੀ.ਈ.ਓ. ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਚੋਟੀ ਦੇ ਸੀ.ਈ.ਓ. ਬੇਜ਼ੋਸ ਦੀ ਨਵੀਂ ਭੂਮਿਕਾ ਲਈ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਸੁੰਦਰ ਪਿਚਾਈ ਨੇ ਟਵੀਟ ਕਰ ਦਿੱਤੀਆਂ ਸ਼ੁੱਭਕਾਮਨਾਵਾਂ
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਟਵੀਟ ਕਰ ਕੇ ਜੇਫ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਲਿਖਿਆ ਕਿ ਵਧਾਈ ਜੇਫ ਬੇਜੋਸ, ਮੇਰੇ ਵਲੋਂ ਬਹੁਤ ਸਾਰੀ ਸ਼ੁੱਭਕਾਮਨਾ। ਉੱਥੇ ਹੀ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਵੀ ਐਂਡੀ ਜੇਸੀ ਵਧਾਈ ਦਿੰਦੇ ਹੋਏ ਲਿਖਿਆ ਕਿ ਤੁਸੀਂ ਜੋ ਕੁਝ ਵੀ ਕੀਤਾ ਕੀਤਾ ਹੈ, ਉਸ ਦੀ ਚੰਗੀ ਪਛਾਣ ਹੈ।
ਗਰਮੀਆਂ 'ਚ ਛੱਡਣਗੇ ਅਹੁਦਾ
ਦੱਸਣਯੋਗ ਹੈ ਕਿ ਬੇਜ਼ੋਸ (57) ਗਰਮੀਆਂ 'ਚ ਆਪਣਾ ਅਹੁਦਾ ਛੱਡਣਗੇ ਅਤੇ ਉਨ੍ਹਾਂ ਦੀ ਜਗ੍ਹਾ ਐਮਾਜ਼ੋਨ ਦੇ ਕਲਾਊਡ-ਕੰਪਿਊਟਿੰਗ ਵਪਾਰ ਦਾ ਸੰਚਾਲਨ ਕਰਨ ਵਾਲੇ ਐਂਡੀ ਜੇਸੀ ਲੈਣਗੇ। ਬੇਜੋਸ ਨੇ ਕਰਮੀਆਂ ਨੂੰ ਲਿਖੇ ਇਕ ਬਲਾਗ ਪੋਸਟ 'ਚ ਕਿਹਾ ਕਿ ਉਨ੍ਹਾਂ ਨੇ ਨਵੇਂ ਉਤਪਾਦਾਂ ਅਤੇ ਐਮਾਜ਼ੋਨ 'ਚ ਵਿਕਸਿਤ ਕੀਤੀਆਂ ਜਾ ਰਹੀਆਂ ਸ਼ੁਰੂਆਤੀ ਪਹਿਲਾਂ 'ਤੇ ਧਿਆਨ ਦੇਣ ਦੀ ਬਜਾਏ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੋਰ ਪ੍ਰਾਜੈਕਟਾਂ ਲਈ ਵੱਧ ਸਮਾਂ ਹੋਵੇਗਾ, ਜਿਸ 'ਚ ਉਨ੍ਹਾਂ ਦੀ ਪੁਲਾੜ ਖੋਜ ਕੰਪਨੀ ਬਲੂ ਓਰਿਜਿਨ, ਉਨ੍ਹਾਂ ਵਲੋਂ ਚਲਾਏ ਜਾਣ ਵਾਲੇ ਚੈਰਿਟੀ ਦੇ ਕੰਮ ਅਤੇ ਵਾਸ਼ਿੰਗਟਨ ਪੋਸਟ ਦੀ ਦੇਖਰੇਖ ਸ਼ਾਮਲ ਹੈ।
ਬੇਜ਼ੋਸ ਐਮਾਜ਼ੋਨ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਹਨ
ਬੇਜ਼ੋਸ ਐਮਾਜ਼ੋਨ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਹਨ ਅਤੇ ਕੰਪਨੀ ਦੇ ਕੰਮਕਾਰ 'ਤੇ ਉਨ੍ਹਾਂ ਦਾ ਵਿਆਪਕ ਪ੍ਰਭਾਵ ਬਣਿਆ ਰਹੇਗਾ। ਬੇਜੋਸ ਨੇ ਕਿਹਾ ਕਿ ਐਮਾਜ਼ੋਨ ਦਾ ਸੀ.ਈ.ਓ. ਹੋਣਾ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਅਜਿਹੇ 'ਚ ਦੂਜੀਆਂ ਗੱਲਾਂ 'ਤੇ ਧਿਆਨ ਦੇਣਾ ਕਠਿਨ ਹੈ ਅਤੇ ਕਾਰਜਕਾਰੀ ਪ੍ਰਧਾਨ ਦੇ ਰੂਪ 'ਚ ਉਹ ਐਮਾਜ਼ੋਨ ਦੀਆਂ ਨਵੀਆਂ ਪਹਿਲਾਂ 'ਤੇ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਐਮਾਜ਼ੋਨ ਦੀ ਯਾਤਰਾ ਲਗਭਗ 27 ਸਾਲ ਪਹਿਲਾਂ ਸ਼ੁਰੂ ਹੋਈ ਸੀ, ਜਦੋਂ ਕੰਪਨੀ ਸਿਰਫ਼ ਇਕ ਵਿਚਾਰ ਸੀ ਅਤੇ ਇਸ ਦਾ ਕੋਈ ਨਾਮ ਨਹੀਂ ਸੀ। ਉਸ ਸਮੇਂ ਮੈਨੂੰ ਸਭ ਤੋਂ ਵੱਧ ਵਾਰ ਇਹ ਸਵਾਲ ਪੁੱਛਿਆ ਗਿਆ ਸੀ, ਇੰਟਰਨੈੱਟ ਕੀ ਹੈ? ਸ਼ੁੱਕਰ ਹੈ, ਮੈਨੂੰ ਹੁਣ ਇਹ ਸਮਝਾਉਣਾ ਨਹੀਂ ਪੈਂਦਾ।'' ਇਸ ਸਮੇਂ ਐਮਾਜ਼ੋਨ 'ਚ 13 ਲੱਖ ਲੋਕ ਕੰਮ ਕਰਦੇ ਹਨ ਅਤੇ ਇਹ ਦੁਨੀਆ ਭਰ 'ਚ ਕਰੋੜਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਸੇਵਾਵਾਂ ਦਿੰਦੇ ਹਨ।
ਨੋਟ : ਜੇਫ ਬੇਜ਼ੋਸ ਦੇ ਐਮਾਜ਼ੋਨ ਦੇ ਸੀਈਓ ਦਾ ਅਹੁਦਾ ਛੱਡਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੇਬੀ ਨੇ ਫਿਊਚਰ ਗਰੁੱਪ ਦੇ CEO ਕਿਸ਼ੋਰ ਬਿਯਾਨੀ ਨੂੰ ਕੀਤਾ ਬੈਨ, ਸ਼ੇਅਰਾਂ ਦੇ ਕਾਰੋਬਾਰ 'ਤੇ ਵੀ ਲਗਾਈ ਪਾਬੰਦੀ
NEXT STORY