ਨਵੀਂ ਦਿੱਲੀ—ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ਾਨ ਬੈਂਗਲੁਰੂ, ਗੁੜਗਾਓ ਅਤੇ ਮੁੰਬਈ ਸਮੇਤ ਵੱਖ-ਵੱਖ ਸ਼ਹਿਰਾਂ 'ਚ ਪੰਜ ਹੋਰ ਗੋਦਾਮ ਸਥਾਪਿਤ ਕਰੇਗੀ। ਕੰਪਨੀ ਫਲਿੱਪਕਾਰਟ ਵਰਗੀ ਵਿਰੋਧੀ ਕੰਪਨੀ ਨਾਲ ਸਖਤ ਮੁਕਾਬਲੇ ਵਿਚਾਲੇ ਆਪਣੀ ਸਮੱਰਥਾ ਵਧਾਉਣ 'ਤੇ ਗੌਰ ਕਰ ਰਹੀ ਹੈ। ਐਮਾਜ਼ਾਨ ਨੇ ਇਕ ਬਿਆਨ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਵੇਂ ਗੋਦਾਮਾਂ ਨਾਲ ਐਮਾਜ਼ਾਨ ਕੋਲ 13 ਸੂਬਿਆਂ 'ਚ 67 ਕੇਂਦਰ ਹੋਣਗੇ। ਕੰਪਨੀ ਇਹ ਗੋਦਾਮ ਬੈਂਗਲੁਰੂ, ਗੁਰੂਗ੍ਰਾਮ, ਵਿਜੈਵਾੜਾ ਅਤੇ ਕੋਲਕਾਤਾ 'ਚ ਸਥਾਪਿਤ ਕਰੇਗੀ। ਇਸ ਦਾ ਮਕੱਸਦ ਇਨ੍ਹਾਂ ਖੇਤਰਾਂ ਦੇ ਗਾਹਕਾਂ ਅਤੇ ਵਿਕਰੇਤਾ ਦੀ ਮੰਗ 'ਚ ਵਾਧੇ ਨਾਲ ਨਿਪਟਨਾ ਹੈ।
ਸਰਕਾਰ ਨੂੰ SC ਦੀ ਫਟਕਾਰ, ਮੋਬਾਇਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਵਾਉਣ ਦਾ ਨਹੀਂ ਦਿੱਤਾ ਕੋਈ ਹੁਕਮ
NEXT STORY