ਮੁੰਬਈ- ਨੈੱਟਫਲਿਕਸ ਅਤੇ ਡਿਜ਼ਨੀ ਪਲੱਸ ਹੌਟਸਟਾਰ ਵਰਗੇ ਪਲੇਟਫਾਰਮ ਤੋਂ ਮਿਲ ਰਹੀ ਸਖ਼ਤ ਟੱਕਰ ਵਿਚਕਾਰ ਐਮਾਜ਼ੋਨ ਪ੍ਰਾਈਮ ਨੇ ਭਾਰਤੀ ਯੂਜ਼ਰਜ਼ ਲਈ ਸ਼ਾਨਦਾਰ ਪਲਾਨ ਲਾਂਚ ਕੀਤਾ ਹੈ। ਇਹ ਪਲਾਨ 89 ਰੁਪਏ ਦਾ ਹੈ, ਜੋ ਸਿਰਫ਼ ਮੋਬਾਇਲ ਲਈ ਹੈ। ਇਸ ਵਿਚ ਯੂਜ਼ਰਜ਼ 28 ਦਿਨਾਂ ਤੱਕ ਲਈ ਪਸੰਦੀਦਾ ਫਿਲਮਾਂ ਦੇਖਣ ਦਾ ਲੁਤਫ਼ ਉਠਾ ਸਕਣਗੇ।
Amazon Prime ਵੀਡੀਓ ਨੇ ਇਸ ਲਈ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਉਸ ਦੇ ਪ੍ਰੀਪੇਡ ਗਾਹਕ ਇਸ ਪੇਸ਼ਕਸ਼ ਦਾ ਫਾਇਦਾ ਉਠਾ ਸਕਦੇ ਹਨ।
ਭਾਰਤ ਵਿਚ ਮੋਬਾਇਲ 'ਤੇ ਸਟ੍ਰੀਮਿੰਗ ਸੇਵਾਵਾਂ ਦਾ ਇਸਤੇਮਾਲ ਕਰਨ ਵਾਲੇ ਸਭ ਤੋਂ ਵੱਧ ਯੂਜ਼ਰਜ਼ ਹਨ। ਇਹੀ ਵਜ੍ਹਾ ਹੈ ਕਿ ਐਮਾਜ਼ੋਨ ਪ੍ਰਾਈਮ ਵੀਡੀਓ ਗਾਹਕਾਂ ਨੂੰ ਲੁਭਾਉਣ ਲਈ ਸਸਤੇ ਪਲਾਨ ਨਾਲ ਉਤਰੀ ਹੈ। ਐਮਾਜ਼ੋਨ ਲਈ ਭਾਰਤ ਪਹਿਲਾ ਬਾਜ਼ਾਰ ਹੈ ਜਿੱਥੇ ਉਹ ਮੋਬਾਇਲ ਯੂਜ਼ਰਜ਼ ਨੂੰ ਪ੍ਰਾਈਮ ਵੀਡੀਓ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ 2019 ਵਿਚ ਨੈੱਟਫਲਿਕਸ ਨੇ ਮੋਬਾਇਲ ਯੂਜ਼ਰਜ਼ ਲਈ 199 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਪਲਾਨ ਲਾਂਚ ਕੀਤਾ ਸੀ। ਏਅਰਟੈੱਲ ਦੇ ਗਾਹਕ 30 ਦਿਨਾਂ ਲਈ ਫ੍ਰੀ ਟ੍ਰਾਇਲ 'ਤੇ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵਰਤੋਂ ਕਰ ਸਕਦੇ ਹਨ। 30 ਦਿਨਾਂ ਦਾ ਫ੍ਰੀ ਟ੍ਰਾਇਲ ਖ਼ਤਮ ਹੋਣ 'ਤੇ ਏਅਰਟੈੱਲ ਗਾਹਕਾਂ ਨੂੰ ਘੱਟੋ-ਘੱਟ 89 ਰੁਪਏ ਦਾ ਪ੍ਰੀਪੇਡ ਰੀਚਾਰਜ ਕਰਾਉਣਾ ਹੋਵੇਗਾ, ਜਿਸ ਵਿਚ ਗਾਹਕ 6 ਜੀਬੀ ਡਾਟਾ ਦੇ ਨਾਲ 28 ਦਿਨਾਂ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ 'ਤੇ ਫਿਲਮਾਂ ਅਤੇ ਹੋਰ ਪ੍ਰੋਗਰਾਮ ਵਗੈਰਾ ਦੇਖ ਸਕਣਗੇ।
ਰਿਲਾਇੰਸ ਨਹੀਂ ਰਿਹਾ ਕਿੰਗ, ਸਭ ਤੋਂ ਅਹਿਮ ਬਲਿਊ ਚਿਪ ਸਟਾਕ ਦਾ ਤਾਜ ਖੁੱਸਾ
NEXT STORY