ਲੁਧਿਆਣਾ (ਜੋਸ਼ੀ, ਬੀ. ਐੱਨ.) - ਅੰਮ੍ਰਿਤ ਸੋਪ ਕੰਪਨੀ ਨੇ ਆਪਣੇ ਨਵੇਂ ਪ੍ਰੀਮੀਅਮ ਉਤਪਾਦਾਂ ‘ਵਰਗੋ ਡਿਟਰਜੈਂਟ ਲਿਕੁਇਡ’ ਅਤੇ ‘ਵਰਗੋ ਡਿਟਰਜੈਂਟ ਪਾਊਡਰ’ ਨੂੰ ਬਾਜ਼ਾਰ ’ਚ ਲਾਂਚ ਕੀਤਾ ਹੈ। ਕੰਪਨੀ ਅਨੁਸਾਰ ਇਨ੍ਹਾਂ ਦੋਵਾਂ ਉਤਪਾਦਾਂ ਨੂੰ ਵਧਦੀ ਖਪਤਕਾਰ ਮੰਗ ਅਤੇ ਆਧੁਨਿਕ ਵਾਸ਼ਿੰਗ ਮਸ਼ੀਨਾਂ ਦੀ ਵਰਤੋਂ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ੇਸ਼ ਤੌਰ ’ਤੇ ਵਿਕਸਤ ਕੀਤਾ ਗਿਆ ਹੈ। ਕੰਪਨੀ ਦੇ ਖੋਜ ਅਤੇ ਵਿਕਾਸ ਵਿਭਾਗ ਨੇ ਲੰਮੇਂ ਸਮੇਂ ਤੱਕ ਅਧਿਐਨ ਅਤੇ ਗੁਣਵੱਤਾ ਪ੍ਰੀਖਣਾਂ ਉਪਰੰਤ ਇਨ੍ਹਾਂ ਉਤਪਾਦਾਂ ਨੂੰ ਤਿਆਰ ਕੀਤਾ ਹੈ।
ਅੰਮ੍ਰਿਤ ਸੋਪ ਕੰਪਨੀ ਅਨੁਸਾਰ ਵਰਗੋ ਡਿਟਰਜੈਂਟ ਲਿਕੁਇਡ ਅਤੇ ਪਾਊਡਰ ਦੋਵਾਂ ਦੀ ਗੁਣਵੱਤਾ ਉੱਚ ਪੱਧਰ ਦੀ ਹੈ ਅਤੇ ਇਹ ਬਾਜ਼ਾਰ ’ਚ ਮੁਹੱਈਆ ਹੋਰ ਬ੍ਰਾਂਡਾਂ ਦੇ ਮੁਕਾਬਲੇ ਬਿਹਤਰ ਸਫਾਈ ਸਮਰੱਥਾ ਪ੍ਰਦਾਨ ਕਰਦੇ ਹਨ। ਇਹ ਉਤਪਾਦ ਖਾਸ ਤੌਰ ’ਤੇ ਟਾਪ ਲੋਡ ਵਾਸ਼ਿੰਗ ਮਸ਼ੀਨਾਂ ਲਈ ਤਿਆਰ ਕੀਤੇ ਗਏ ਹਨ, ਜਿਸ ਨਾਲ ਕੱਪੜੇ ਜ਼ਿਆਦਾ ਸਾਫ ਅਤੇ ਮੁਲਾਇਮ ਬਣੇ ਰਹਿਣ।
ਉਤਪਾਦ ਦੀ ਲਾਂਚਿੰਗ ਤੋਂ ਬਾਅਦ ਕੰਪਨੀ ਨੂੰ ਗਾਹਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਖਪਤਕਾਰਾਂ ਨੇ ਨਾ ਸਿਰਫ ਗੁਣਵੱਤਾ ਸਗੋਂ ਮੁੱਲ ਨਿਰਧਾਰਣ ਨੂੰ ਵੀ ਮੁਕਾਬਲੇਬਾਜ਼ ਅਤੇ ਉਚਿਤ ਦੱਸਿਆ ਹੈ। ਕੰਪਨੀ ਹਮੇਸ਼ਾ ਤੋਂ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਲਾਭਦਾਇਕ ਅਤੇ ਖਪਤਕਾਰ ਅਨੁਕੂਲ ਉਤਪਾਦ ਲਾਂਚ ਕਰਦੀ ਰਹੀ ਹੈ।
ਹੁਣ Namo Bharat 'ਚ ਮਨਾਓ ਜਨਮਦਿਨ ਜਾਂ ਕਰਵਾਓ ਪ੍ਰੀ-ਵੇਡਿੰਗ ਸ਼ੂਟ, ਟ੍ਰੇਨ 'ਚ ਸੈਲੀਬ੍ਰੇਟ ਕਰੋ ਆਪਣੇ ਖ਼ਾਸ ਪਲ
NEXT STORY