ਆਣੰਦ (ਬਿਜ਼ਨੈੱਸ ਨਿਊਜ਼) – ਦੁੱਧ ਉਤਪਾਦਨ ਅਤੇ ਵੰਡ ਦੇ ਖੇਤਰ ’ਚ ਦੁਨੀਆ ਭਰ ’ਚ ਮਸ਼ਹੂਰ ਅਮੂਲ ਬ੍ਰਾਂਡ ਨੇ 72,000 ਕਰੋੜ ਰੁਪਏ ਦਾ ਸਮੂਹ ਕਾਰੋਬਾਰ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਇਹ ਭਾਰਤ ਦਾ ਸਭ ਤੋਂ ਵੱਡਾ ਐੱਫ. ਐੱਮ. ਸੀ. ਜੀ. ਬ੍ਰਾਂਡ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਕੋਆਪ੍ਰੇਟਿਵ ਮਿਲ ਮਾਰਕੀਟਿੰਗ ਫੈੱਡਰੇਸ਼ਨ (ਜੀ. ਸੀ. ਐੱਮ. ਐੱਮ. ਐੱਫ.) ਗੁਜਰਾਤ ਕੋ-ਆਪ੍ਰੇਟਿਵ ਮਿਲ ਮਾਰਕੀਟਿੰਗ ਫੈੱਡਰੇਸ਼ਨ (ਜੀ.. ਸੀ. ਐੱਮ. ਐੱਮ. ਐੱਫ.) ਇਸ ਸਾਲ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। 1973 ’ਚ ਸਿਰਫ ਛੇ ਮੈਂਬਰ ਯੂਨੀਅਨਾਂ ਅਤੇ 121 ਕਰੋੜ ਰੁਪਏ ਦੇ ਕਾਰੋਬਾਰ ਨਾਲ ਸਥਾਪਿਤ ਜੀ. ਸੀ. ਐੱਮ. ਐੱਮ. ਐੱਫ. ਕੋਲ ਅੱਜ ਗੁਜਰਾਤ ਦੇ ਅੰਦਰ 18 ਮੈਂਬਰ ਸੰਘ ਹਨ, ਜੋ ਰੋਜ਼ਾਨਾ 3 ਕਰੋੜ ਲਿਟਰ ਤੋਂ ਵੱਧ ਦੁੱਧ ਇਕੱਠਾ ਕਰਦੇ ਹਨ। ਮੌਜੂਦਾ ਸਮੇਂ ਵਿਚ ਅਮੂਲ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਡੇਅਰੀ ਸੰਗਠਨ ਹੈ ਅਤੇ ਇਸ ਨੇ ਸਾਲ 2022-23 ਵਿਚ 11,000 ਕਰੋੜ ਦਾ ਵਾਧੂ ਸਮੂਹ ਕਾਰੋਬਾਰ ਜੋੜਿਆ ਹੈ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
19 ਅਗਸਤ ਨੂੰ ਜੀ. ਸੀ. ਐੱਮ. ਐੱਮ. ਐੱਫ. ਦੀ 49ਵੀਂ ਸਾਲਾਨਾ ਆਮ ਸਭਾ ਆਯੋਜਿਤ ਹੋਈ। ਇਸ ਬੈਠਕ ਦੌਰਾਨ ਜੀ. ਸੀ. ਐੱਮ. ਐੱਮ. ਐੱਫ. ਦੇ ਮੁਖੀ ਸ਼ਾਮਲਭਾਈ ਪਟੇਲ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਹਿਕਾਰੀ ਸੰਗਠਨ ਨੇ ਸਾਲ 2022-23 ਵਿਚ ਕਾਰੋਬਾਰ ਵਿਚ 18.5 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 50 ਸਾਲਾਂ ਵਿਚ ਅਸੀਂ ਡੇਅਰੀ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਇਕ ਪੁਲ ਬਣਾਉਣ ਦੇ ਸਿਧਾਂਤ ’ਤੇ ਖਰਾ ਉਤਰਨ ’ਚ ਸਫਲ ਰਹੇ ਹਨ। ਜਿਸ ਵਿਜ਼ਨ ਨਾਲ ਸਾਡੇ ਛੇ ਸੰਸਥਾਪਕਾਂ ਤ੍ਰਿਭੁਵਨਦਾਸ ਪਟੇਲ, ਮੋਤੀਭਾਈ ਚੌਧਰੀ, ਗਲਬਾਭਾਈ ਪਟੇਲ, ਭੂਰਾਭਾਈ ਪਟੇਲ, ਜਗਜੀਵਨਦਾਸ ਪਟੇਲ, ਜਸ਼ਵੰਤਲਾਲ ਸ਼ਾਹ ਅਤੇ ਡਾ. ਵਰਗੀਸ ਕੁਰੀਅਨ ਵਲੋਂ ਜੀ. ਸੀ. ਐੱਮ. ਐੱਮ. ਐੱਫ. ਦੀ ਸਥਾਪਨਾ ਕੀਤੀ ਗਈ ਸੀ, ਉਸ ਨੇ ਅਮੂਲ ਨੂੰ ਪੀੜ੍ਹੀਆਂ ਤੋਂ ਹਰੇਕ ਭਾਰਤੀ ਦਾ ਸਭ ਤੋਂ ਵੱਧ ਪਸੰਦੀਦਾ ਬ੍ਰਾਂਡ ਬਣਾਇਆ ਹੈ। ਡੇਅਰੀ ਵਿਕਾਸ ਦੇ ਅਮੂਲ ਮਾਡਲ ਨੇ ਡੇਅਰੀ ਕਿਸਾਨ ਦੇ ਸਮਾਜਿਕ-ਆਰਥਿਕ ਵਿਕਾਸ ਲਈ ਕਾਰੋਬਾਰੀ ਤੌਰ ’ਤੇ ਆਤਮ-ਨਿਰਭਰ ਮਾਡਲ ਬਣਾ ਕੇ ਦੁਨੀਆ ਭਰ ਭਾਰਤ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ
ਇਹ ਵੀ ਪੜ੍ਹੋ : 21 ਅਗਸਤ ਨੂੰ ਲਿਸਟ ਹੋਵੇਗਾ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ, ਨਿਵੇਸ਼ਕਾਂ ਨੂੰ ਮਿਲੇਗਾ ਇਹ ਤੋਹਫ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
NEXT STORY