ਨਵੀਂ ਦਿੱਲੀ : ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਬੁੱਧਵਾਰ ਨੂੰ ਯਾਨੀ ਕਿ ਅੱਜ ਭਾਰਤ ਪਹੁੰਚ ਗਏ ਹਨ। ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਦੇ ਏਅਰਬੇਸ 'ਤੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਜਹਾਜ਼ਾਂ ਦੇ ਸਵਾਗਤ ਲਈ ਬੇਸ 'ਤੇ ਵਾਟਰ ਸੈਲਿਊਟ ਦਿੱਤਾ ਗਿਆ। ਇਸ ਮੌਕੇ 'ਤੇ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਹੈ। ਰਾਫੇਲ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਦੀ ਖ਼ੂਬ ਚਰਚਾ ਹੋਈ। ਟਵਿਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਲੋਕਾਂ ਨੇ ਜੰਮ ਕੇ ਪ੍ਰਤੀਕਿਰਿਆ ਦਿੱਤੀ ਹੈ। ਤਾਂ ਅਜਿਹੇ ਵਿਚ ਹਰ ਵੱਡੇ ਇੰਵੈਂਟ ਵਿਚ ਆਪਣੀ ਮੌਜੂਦਗੀ ਦਰਜ ਕਰਾਉਣ ਵਾਲਾ ਅਮੂਲ ਕਿਵੇਂ ਪਿੱਛ ਰਹਿ ਜਾਂਦਾ। ਹਰ ਵਾਰ ਦੀ ਤਰ੍ਹਾਂ ਅਮੂਲ ਗਰਲ ਨੇ ਰਾਫੇਲ ਜਹਾਜ਼ ਦੇ ਭਾਰਤ ਵਿਚ ਆਉਣ 'ਤੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ
ਅਮੂਲ ਨੇ ਆਪਣੀ ਪ੍ਰਸਿੱਧ ਕਾਰਟੂਨ ਗਰਲ ਅਮੂਲ ਗਰਲ ਦੀ ਏਅਰਫੋਰਸ ਡਰੈੱਸ ਵਿਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਰਾਫੇਲ ਜਹਾਜ਼ ਨਾਲ ਖੜ੍ਹੀ ਹੈ ਅਤੇ ਉਸ ਦੇ ਹੱਥ ਵਿਚ ਏਅਰਫੋਰਸ ਦਾ ਹੈਲਮਟ ਹੈ। ਇਸ ਤਸਵੀਰ 'ਤੇ ਲਿਖਿਆ ਗਿਆ ਹੈ- Jab We Jet !
ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ 2 ਭਰਾਵਾਂ ਦੀ ਕੋਰੋਨਾ ਨਾਲ ਮੌਤ
ਇਹ ਵੀ ਪੜ੍ਹੋ: 1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ
ਕੁੱਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਏ ਇਸ ਸਕੈੱਚ ਨੂੰ ਹੁਣ ਤੱਕ 8,700 ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਅਤੇ ਇਸ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੋਕ ਇਸ ਸਕੈੱਚ 'ਤੇ ਜੰਮ ਕੇ ਕੁਮੈਂਟਰ ਵੀ ਕਰ ਰਹੇ ਹਨ ਅਤੇ ਇਸ ਦੀ ਤਾਰੀਫ਼ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: ਇਕ ਵਾਰ ਮੁੜ ਨੌਕਰੀ ਅਤੇ ਤਨਖ਼ਾਹ ‘ਚ ਕਟੌਤੀ ਕਰਨ ਨੂੰ ਤਿਆਰ ਹਨ ਕੰਪਨੀਆਂ
ਇਕ ਵਾਰ ਮੁੜ ਨੌਕਰੀ ਅਤੇ ਤਨਖ਼ਾਹ ‘ਚ ਕਟੌਤੀ ਕਰਨ ਨੂੰ ਤਿਆਰ ਹਨ ਕੰਪਨੀਆਂ
NEXT STORY