ਨਵੀਂ ਦਿੱਲੀ – ਭਾਰਤੀ ਸ਼ੇਅਰ ਬਾਜ਼ਾਰ ਦੇ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਨੇ ਪਿਛਲੇ ਐਤਵਾਰ ਨੂੰ ਇਸ ਦੂਨੀਆ ਨੂੰ ਅਲਵਿਦਾ ਕਹਿ ਦਿੱਤਾ। ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਸਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਡੇਅਰੀ ਬ੍ਰਾਂਡ ਅਮੂਲ ਨੇ ਵੀ ਉਨ੍ਹਾਂ ਨੂੰ ਆਪਣੇ ਅੰਦਾਜ਼ ’ਚ ਸ਼ਰਧਾਂਜਲੀ ਦਿੰਦੇ ਹੋਏ ਇਕ ਵਿਗਿਆਪਨ ਜਾਰੀ ਕੀਤਾ ਹੈ, ਜੋ ਫਿਲਹਾਲ ਚਰਚਾ ’ਚ ਬਣਿਆ ਹੋਇਆ ਹੈ।
ਅਮੂਲ ਦੇ ਟਵਿਟਰ ਅਕਾਊਂਟ ਤੋਂ ਇਕ ਵਿਗਿਆਪਨ ਤੋਂ ਇਕ ਵਿਗਿਆਪਨ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ‘‘ਭਾਰਤ ਦੇ ਮਹਾਨ ਬਿੱਗ ਬੁਲ ਨੂੰ ਸ਼ਰਧਾਂਜਲੀ!’’ ਕੈਪਸ਼ਨ ਨਾਲ ਪੋਸਟ ਕੀਤਾ ਗਿਆ ਹੈ। ਇਸ ’ਚ ਝੁਨਝੁਨਵਾਲਾ ਨੂੰ ਇਕ ਕੁਰਸੀ ’ਤੇ ਬੈਠੇ ਹੋਏ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਇਕ ਬੈਲ ਵੀ ਹੈ। ਵਿਗਿਆਪਨ ’ਚ ਬਿਗ ਬੁਲ ਹੱਥ ਹਿਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਗਿਆਪਨ ’ਚ ਉੱਪਰ ਲਿਖਿਆ ਹੈ,‘‘ਆਪਣੇ ਬਲ ਨਾਲ ਬੁਲੰਦ ਬਣਿਆ।’’ ਇਸ ਵਿਗਿਆਪਨ ’ਚ ਝੁਨਝੁਨਵਾਲਾ ਦੀ ਵੱਡੀ ਸ਼ਖਸੀਅਤ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।
ਅਮੂਲ ਨੇ ਪਹਿਲਾਂ ਵੀ ਜਾਰੀ ਕੀਤੇ ਹਨ ਅਜਿਹੇ ਵਿਗਿਆਪਨ
ਡੇਅਰੀ ਬ੍ਰਾਂਡ ਅਮੂਲ ਦੇਸ਼ ਦੀਆਂ ਵੱਡੀਆਂ ਘਟਨਾਵਾਂ ’ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਗਿਆਪਨ ਜਾਰੀ ਕਰਦਾ ਰਿਹਾ ਹੈ। ਹਰ ਮੁੱਦੇ ’ਤੇ ਆਪਣੀ ਗੱਲ ਕਹਿਣ ਲਈ ਅਮੂਲ ਆਪਣੇ ਵਿਗਿਆਪਨ ਨੂੰ ਹੀ ਮਾਧਿਅਮ ਬਣਾਉਂਦਾ ਹੈ। ਅਮੂਲ ਗਰਲ ਲੋਕਾਂ ਦਰਮਿਆਨ ਕਾਫੀ ਮਸ਼ਹੂਰ ਹੈ ਅਤੇ ਇਸ ਤਰ੍ਹਾਂ ਦੇ ਵਿਗਿਆਪਨ ਪਸੰਦ ਵੀ ਕੀਤੇ ਜਾਂਦੇ ਹਨ।
ਅਮੂਲ ਦੇ ਇਸ ਟਵੀਟ ’ਤੇ ਵੀ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਇਸ ਸੈਲਫ-ਅਚੀਵਰ ਨੂੰ ਅਾਖਰੀ ਸਲਾਮ।’’ ਉੱਥੇ ਹੀ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ,‘‘ਦਿ ਬਿੱਗ ਬੁਲ ਨੂੰ ਸ਼ਰਧਾਂਜਲੀ।’’ ਕਈ ਲੋਕ ਝੁਨਝੁਨਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਹੀ ਕਈ ਯੂਜ਼ਰ ਅਮੂਲ ਦੇ ਉਤਪਾਦਾਂ ਦੇ ਵਧਦੇ ਰੇਟਾਂ ਦੀ ਸ਼ਿਕਾਇਤ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਅਮੂਲ ਦੇ ਪ੍ਰੋਡਕਟ ਹੁਣ ਬਜਟ ਤੋਂ ਬਾਹਰ ਹੋ ਗਏ ਹਨ। ਉੱਥੇ ਹੀ ਇਕ ਹੋਰ ਯੂਜ਼ਰ ਨੇ ਅਮੂਲ ਨੂੰ ਹੀ ਨਸੀਹਤ ਦਿੰਦੇ ਹੋਏ ਲਿਖਿਆ,‘‘ਅਮੂਲ ਜੀ ਪਾਰਲੇ ਜੀ ਤੋਂ ਸਿੱਖੋ, ਹਾਲਾਤ ਕੁੱਝ ਵੀ ਹੋ ਜਾਣ, ਬੰਦੇ ਨੇ ਰੇਟ ਨਹੀਂ ਵਧਾਇਆ।’’
ਕੰਪਨੀਆਂ ਦੇ ਪਤੇ ਦੀ ਭੌਤਿਕ ਜਾਂਚ ਨਾਲ ਸਬੰਧਤ ਨਿਯਮਾਂ ਵਿੱਚ ਕੀਤੇ ਗਏ ਅਹਿਮ ਬਦਲਾਅ
NEXT STORY