ਨਵੀਂ ਦਿੱਲੀ (ਯੂ. ਐੱਨ. ਆਈ.) – ਇਨਕਮ ਟੈਕਸ ਵਿਭਾਗ ਦੇ ਨਵੇਂ ਪੋਰਟਲ ’ਤੇ ਰੋਜ਼ਾਨਾ ਔਸਤਨ 15.55 ਲੱਖ ਟੈਕਸਦਾਤਿਆਂ ਦੇ ਲਾਗਇਨ ਕਰਨ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰਾਲਾ ਨੇ ਅੱਜ ਕਿਹਾ ਕਿ ਇਸ ਪੋਰਟਲ ’ਤੇ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਹ ਲਗਾਤਾਰ ਇਸ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਇੰਫੋਸਿਸ ਨਾਲ ਸੰਪਰਕ ’ਚ ਹੈ ਅਤੇ ਇਸ ਦੀ ਨਿਗਰਾਨੀ ਕਰ ਰਿਹਾ ਹੈ।
ਮੰਤਰਾਲਾ ਨੇ ਕਿਹਾ ਕਿ ਕਈ ਤਕਨੀਕੀ ਸਮੱਸਿਆਵਾਂ ਦੂਰ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਸੱਤ ਸਤੰਬਰ 2021 ਤੱਕ 8.83 ਕਰੋੜ ਟੈਕਸਦਾਤਿਆਂ ਨੇ ਇਸ ਪੋਰਟਲ ’ਤੇ ਲਾਗਇਨ ਕੀਤਾ ਹੈ। ਸਤੰਬਰ ’ਚ ਰੋਜ਼ਾਨਾ ਔਸਤਨ 3.2 ਲੱਖ ਇਨਕਮ ਟੈਕਸ ਿਰਟਰਨ ਦਾਖਲ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਮੁਲਾਂਕਣ ਸਾਲ 2021-22 ਲਈ 1.19 ਕਰੋੜ ਰਿਟਰਨ ਭਰੇ ਜਾ ਚੁੱਕੇ ਹਨ।
ਇਟਲੀ ਜਾਣ ਵਾਲੇ ਲੋਕਾਂ ਲਈ ਇੰਤਜ਼ਾਰ ਖ਼ਤਮ, ਪੰਜਾਬ ਤੋਂ ਸਿੱਧੀ ਉਡਾਣ ਸ਼ੁਰੂ
NEXT STORY