ਨਵੀਂ ਦਿੱਲੀ- ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਜੈਵਲਿਨ ਥ੍ਰੋ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੰਪਨੀ ਦੀ ਆਉਣ ਵਾਲੀ ਐੱਸ. ਯੂ. ਵੀ. XUV700 ਨੂੰ ਤੋਹਫ਼ੇ ਵਿਚ ਦੇਣ ਦਾ ਵਾਆਦਾ ਕੀਤਾ ਹੈ। ਟਵਿੱਟਰ 'ਤੇ ਇਕ ਫਾਲੋਅਰ ਨੇ ਮਹਿੰਦਰਾ ਨੂੰ ਚੋਪੜਾ ਨੂੰ XUV700 ਗਿਫਟ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮਹਿੰਦਰਾ ਨੇ ਲਿਖਿਆ, "ਹਾਂ ਬਿਲਕੁਲ। ਸਾਡੇ ਗੋਲਡਨ ਐਥਲੀਟ ਨੂੰ XUV700 ਗਿਫਟ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।"
ਉਨ੍ਹਾਂ ਨੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਜੇਜੂਰੀਕਰ ਅਤੇ ਸੀ. ਈ. ਓ. (ਆਟੋਮੋਟਿਵ ਡਿਵੀਜ਼ਨ) ਵਿਜੈ ਨਾਕਰਾ ਨੂੰ ਟੈਗ ਕੀਤਾ ਅਤੇ ਉਨ੍ਹਾਂ ਨੂੰ "ਨੀਰਜ ਲਈ ਇਕ ਐੱਸ. ਯੂ. ਵੀ. ਤਿਆਰ ਰੱਖਣ" ਲਈ ਕਿਹਾ।
ਗੌਰਤਲਬ ਹੈ ਕਿ ਨੀਰਜ ਚੋਪੜਾ ਅੱਜ ਭਾਰਤ ਲਈ ਓਲੰਪਿਕ ਵਿਚ ਕਿਸੇ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੇ ਦੂਜਾ ਖਿਡਾਰੀ ਬਣ ਗਏ ਹਨ।ਸਨੀਰਜ ਚੋਪੜਾ ਨੇ ਆਪਣੇ ਜੈਵਲਿਨ ਦੀ ਸ਼ੁਰੂਆਤ ਸਾਲ 2014 ਵਿਚ ਕੀਤੀ ਸੀ, ਜਦੋਂ ਉਨ੍ਹਾਂ ਨੇ 7000 ਰੁਪਏ ਦਾ ਪਹਿਲਾ ਜੈਵਲਿਨ ਖ਼ਰੀਦਿਆ ਸੀ। ਨੀਰਜ ਚੋਪੜਾ ਦੇ ਪਿਤਾ ਸਤੀਸ਼ ਕੁਮਾਰ ਪਾਣੀਪਤ ਦੇ ਇਕ ਛੋਟੇ ਜਿਹੇ ਪਿੰਡ ਖਾਂਦਰਾ ਵਿਚ ਕਿਸਾਨੀ ਕਰਦੇ ਹਨ। ਉਨ੍ਹਾਂ ਦੀ ਮਾਤਾ ਸਰੋਜ ਦੇਵੀ ਹਾਊਸਵਾਈਫ ਹੈ। ਨੀਰਜ ਦੀਆਂ ਦੋ ਭੈਣਾਂ ਹਨ।
ਵੱਡਾ ਝਟਕਾ! ਭਾਰਤ-ਲੰਡਨ ਵਿਚਕਾਰ 4 ਲੱਖ ਰੁਪਏ ਦੀ ਹੋਈ ਹਵਾਈ ਟਿਕਟ
NEXT STORY