ਨਵੀਂ ਦਿੱਲੀ- ਵਿਦਿਆਰਥੀਆਂ ਦੇ ਸੀਜ਼ਨ ਦੌਰਾਨ ਭਾਰਤ ਅਤੇ ਲੰਡਨ ਵਿਚਕਾਰ ਹਵਾਈ ਕਿਰਾਏ ਆਸਮਾਨ ਛੂਹ ਗਏ ਹਨ। ਦਿੱਲੀ ਤੋਂ ਲੰਡਨ ਜਾਣ ਲਈ ਤੁਹਾਨੂੰ ਭਾਰੀ ਭਰਕਮ ਰਕਮ ਖ਼ਰਚ ਕਰਨੀ ਹੋਵੇਗੀ। ਗੂਗਲ ਟ੍ਰੈਵਲ ਅਨੁਸਾਰ, ਬ੍ਰਿਟਿਸ਼ ਏਅਰਵੇਜ਼ ਦਾ 26 ਅਗਸਤ ਨੂੰ ਦਿੱਲੀ ਤੋਂ ਲੰਡਨ ਦੀ ਇਕ ਪਾਸੇ ਦੀ ਯਾਤਰਾ ਦਾ ਕਿਰਾਇਆ 3.95 ਲੱਖ ਰੁਪਏ ਹੈ। ਏਅਰ ਇੰਡੀਆ ਅਤੇ ਏਅਰ ਵਿਸਤਾਰਾ ਦੇ ਟਿਕਟ ਦੀ ਕੀਮਤ ਵੀ 1.2 ਲੱਖ ਰੁਪਏ ਤੋਂ 2.3 ਲੱਖ ਰੁਪਏ ਵਿਚਕਾਰ ਹੈ।
ਬ੍ਰਿਟੇਨ ਨੇ ਯੂ. ਏ. ਈ., ਕਤਰ, ਭਾਰਤ ਤੇ ਬਹਿਰੀਨ ਨੂੰ ਲਾਲ ਸੂਚੀ ਤੋਂ ਅੰਬਰ ਸੂਚੀ ਵਿਚ ਕਰ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਹੁਣ ਦੋ ਖੁਰਾਕਾਂ ਲੈਣ ਵਾਲੇ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਨਹੀਂ ਹੋਣਾ ਹੋਵੇਗਾ। ਯੂ. ਕੇ. ਦਾ ਇਹ ਫ਼ੈਸਲਾ ਭਾਰਤੀ ਪ੍ਰਵਾਸੀਆਂ ਲਈ ਵੱਡੀ ਰਾਹਤ ਹੈ ਪਰ ਤਿੰਨ ਮਹੀਨਿਆਂ ਤੋਂ ਵੱਧ ਦੀ ਯਾਤਰਾ ਪਾਬੰਦੀ ਅਤੇ ਵਿਦਿਆਰਥੀਆਂ ਦੇ ਸੀਜ਼ਨ ਕਾਰਨ ਮੰਗ ਵਧਣ ਨਾਲ ਹਵਾਈ ਕਿਰਾਇਆਂ ਵਿਚ ਭਾਰੀ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ- LPG ਸਿਲੰਡਰ 'ਤੇ ਵੱਡਾ ਆਫਰ, ਮਿਲ ਰਿਹਾ ਹੈ 2,700 ਰੁਪਏ ਤੱਕ ਦਾ ਕੈਸ਼ਬੈਕ
ਇਸ ਵਿਚਕਾਰ ਇਕ ਸਰਕਾਰੀ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਅਲਰਟ ਕਰ ਦਿੱਤਾ ਹੈ।
ਗ੍ਰਹਿ ਮੰਤਰਾਲਾ ਦੇ ਸਕੱਤਰ ਸੰਜੀਵ ਗੁਪਤਾ ਨੇ ਇਕਨੋਮੀ ਕਲਾਸ ਲਈ ਦਿੱਲੀ ਤੋਂ ਲੰਡਨ ਦਰਮਿਆਨ ਘੱਟੋ-ਘੱਟ ਹਵਾਈ ਕਿਰਾਏ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਕਾਲਜ ਦੇ ਦਾਖਲੇ ਸਮੇਂ ਦੌਰਾਨ ਹਵਾਈ ਕਿਰਾਇਆਂ ਵਿਚ ਭਾਰੀ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਗ੍ਰਹਿ ਮੰਤਰਾਲਾ ਦੇ ਸਕੱਤਰ ਦੇ ਟਵੀਟ ਤੋਂ ਬਾਅਦ ਏਅਰ ਇੰਡੀਆ ਦੀ ਵੀ ਸਫਾਈ ਆਈ ਹੈ। ਏਅਰ ਇੰਡੀਆ ਨੇ ਟਵੀਟ ਕੀਤਾ, ''ਸਰ ਅਸੀਂ ਇਸ ਕਿਰਾਏ ਦੀ ਵਜ੍ਹਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਵੈੱਬਸਾਈਟ 'ਤੇ ਦਿੱਲੀ ਤੋਂ ਲੰਡਨ ਤੱਕ ਦਾ ਕਿਰਾਇਆ 1.15 ਲੱਖ ਰੁਪਏ ਦਿਸ ਰਿਹਾ ਹੈ।''
►ਹਵਾਈ ਕਿਰਾਏ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਬੈਂਕ ਖਾਤਿਆਂ ਨਾਲ ਜੁੜੇ ਨਵੇਂ ਨਿਯਮਾਂ ਨੂੰ ਲੈ ਕੇ RBI ਨੇ ਕੀਤਾ ਇਹ ਵੱਡਾ ਐਲਾਨ
NEXT STORY