ਬਿਜ਼ਨੈੱਸ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ ਹੋ ਰਿਹਾ ਹੈ। ਵਿਆਹ ਤੋਂ ਪਹਿਲਾਂ ਆਯੋਜਿਤ ਕੀਤਾ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਨੂੰ ਜਾਮਨਗਰ, ਗੁਜਰਾਤ ਵਿੱਚ ਬਹੁਤ ਧੂਮਧਾਮ ਨਾਲ ਸ਼ੁਰੂ ਹੋ ਗਿਆ ਹੈ। ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਵੱਡੀਆਂ ਹਸਤੀਆਂ ਵਲੋਂ ਸ਼ਿਰਕਤ ਕੀਤੀ ਗਈ ਹੈ। ਫਿਲਹਾਲ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਪਹਿਲੇ ਦਿਨ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਬੱਘੀ 'ਤੇ ਸਵਾਰ ਹੋ ਕੇ ਅਨੰਤ-ਰਾਧਿਕਾ ਨੇ ਮਾਰੀ ਐਂਟਰੀ
ਪ੍ਰੀ-ਵੈਡਿੰਗ ਫੰਕਸ਼ਨ ਦੇ ਪਹਿਲੇ ਦਿਨ ਹੋਣ ਵਾਲੇ ਲਾੜੇ ਰਾਜਾ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਦੁਲਹਨ ਰਾਧਿਕਾ ਮਰਚੈਂਟ ਦੇ ਖ਼ੂਬਸੂਰਤ ਲੁੱਕ ਦੀਆਂ ਤਸਵੀਰਾਂ ਵੀ ਆ ਗਈਆਂ ਹਨ। ਅਨੰਤ ਅਤੇ ਰਾਧਿਕਾ ਦੇ ਲੁੱਕ ਨੇ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਪ੍ਰੀ-ਵੈਡਿੰਗ ਫੰਕਸ਼ਨ ਵਿਚ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਰਾਧਿਕਾ ਮਰਚੈਂਟ ਨੇ ਇੱਕ ਬੱਘੀ 'ਚ ਸਵਾਰ ਹੋ ਕੇ ਸਮਾਗਮ ਵਾਲੀ ਥਾਂ 'ਤੇ ਐਂਟਰੀ ਮਾਰੀ। ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਇਸ ਖ਼ੂਬਸੂਰਤ ਡਰੈੱਸ ਵਿਚ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ। ਸਾਰੇ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਟਿੱਕਿਆ ਹੋਈਆਂ ਸਨ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਪਾਰਟੀ ਵਿੱਚ ਪੁੱਜੇ ਦੁਨੀਆ ਦੇ ਦਿੱਗਜ਼ ਲੋਕ
ਗੁਜਰਾਤ ਦੇ ਜਾਮਨਗਰ ਵਿੱਚ 1 ਤੋਂ 3 ਮਾਰਚ ਤੱਕ ਚੱਲਣ ਵਾਲੀ ਇਸ ਤਿੰਨ ਦਿਨਾਂ ਪ੍ਰੀ-ਵੇਡਿੰਗ ਪਾਰਟੀ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਵਪਾਰਕ, ਰਾਜਨੀਤੀ, ਮਨੋਰੰਜਨ ਅਤੇ ਖੇਡਾਂ ਦੀ ਦੁਨੀਆ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ‘ਚ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ‘ਅਤਿਥੀ ਦੇਵੋ ਭਾਵ’ ਦੀ ਪਰੰਪਰਾ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਮੁਕੇਸ਼ ਅੰਬਾਨੀ ਨੇ ਕਿਹਾ-‘ਮਹਿਮਾਨ ਰੱਬ ਵਰਗੇ ਹੁੰਦੇ ਹਨ।’
ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਕਿਹਾ, ‘ਸਾਡੇ ਸਤਿਕਾਰਯੋਗ ਦੋਸਤ ਅਤੇ ਪਰਿਵਾਰ, ਤੁਹਾਨੂੰ ਸਾਰਿਆਂ ਨੂੰ ਨਮਸਕਾਰ ਅਤੇ ਗੁਡ ਇਵਨਿੰਗ। ਭਾਰਤੀ ਪਰੰਪਰਾ ਵਿੱਚ ਅਸੀਂ ਮਹਿਮਾਨਾਂ ਨੂੰ ਸਤਿਕਾਰ ਨਾਲ ਅਤਿਥੀ ਕਹਿੰਦੇ ਹਾਂ। ‘ਮਹਿਮਾਨ ਰੱਬ ਵਰਗੇ ਹੁੰਦੇ ਹਨ।’ ਉਨ੍ਹਾਂ ਨੇ ਅੱਗੇ ਕਿਹਾ, ‘ਜਦੋਂ ਮੈਂ ਤੁਹਾਨੂੰ ਨਮਸਤੇ ਕਹਿੰਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਮੇਰੇ ਅੰਦਰਲੇ ਭਗਵਾਨ ਨੂੰ ਤੁਹਾਡੇ ਅੰਦਰ ਪ੍ਰਮਾਤਮਾ ਸਵੀਕਾਰ ਕਰਕੇ ਖੁਸ਼ੀ ਹੁੰਦੀ ਹੈ। ਤੁਸੀਂ ਸਾਰਿਆਂ ਨੇ ਇਸ ਵਿਆਹ ਦਾ ਮਾਹੌਲ ਸ਼ੁਭ ਬਣਾ ਦਿੱਤਾ ਹੈ। ਤੁਹਾਡਾ ਬਹੁਤ ਧੰਨਵਾਦ!’
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਆਟੋ ਕੰਪਨੀਆਂ ਅਗਲੇ 4 ਸਾਲਾਂ 'ਚ ਕਰਨਗੀਆਂ 58 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਵਧੇਗਾ ਘਰੇਲੂ ਨਿਰਮਾਣ
NEXT STORY