ਨਵੀਂ ਦਿੱਲੀ - ਸ਼ੇਅਰ ਬਾਜ਼ਾਰ ’ਚ ਕੰਮ ਕਰਨ ਵਾਲੇ ਨਿਵੇਸ਼ਕਾਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਕਾਰੋਬਾਰੀ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਕੈਪੀਟਲ ਸ਼ੇਅਰ ਬਾਜ਼ਾਰ ਤੋਂ ਡਿਲਿਸਟ ਹੋਣ ਵਾਲੀ ਹੈ। ਕੰਪਨੀ ਵੱਲੋਂ ਬੁੱਧਵਾਰ ਨੂੰ ਐਕਸਚੇਂਜ ਫਾਇਲਿੰਗ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ, ਰਿਲਾਇੰਸ ਕੈਪੀਟਲ ਦਿਵਾਲੀਆ ਪ੍ਰਕਿਰਿਆ ਤੋਂ ਲੰਘ ਰਹੀ ਹੈ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਦੱਸ ਦੇਈਏ ਕਿ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ’ਚ ਕੰਪਨੀ ਨੇ ਕਿਹਾ ਕਿ ਐੱਨ.ਸੀ.ਐੱਲ.ਟੀ. ਵੱਲੋਂ ਕੰਪਨੀ ਦੇ ਰਿਜ਼ਾਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪਿੱਛੋਂ ਕੰਪਨੀ ਆਪਣੇ ਮੌਜੂਦਾ ਸਟਾਕਸ ਨੂੰ ਸ਼ੇਅਰ ਬਾਜ਼ਾਰ ਤੋਂ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਇਹ ਕਦਮ ਆਉਣ ਵਾਲੇ ਨਿਵੇਸ਼ਕ ਵੱਲੋਂ ਕੰਪਨੀ ’ਚ ਘੱਟੋ ਘੱਟ ਸ਼ੇਅਰ ਹੋਲਡਿੰਗ ਹਾਸਲ ਕਰਨ ਲਈ ਲਿਆ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਸੇਬੀ ਦੇ ਸਟਾਕ ਦੇ ਡਿਲਿਸਟਿੰਗ ਤੇ ਐੱਨ.ਸੀ.ਐੱਲ.ਟੀ. ਦੇ ਨਿਯਮਾਂ ਮੁਤਾਬਕ ਹੀ ਰਿਲਾਇੰਸ ਕੈਪੀਟਲ ਦੇ ਸ਼ੇਅਰ ਨੂੰ ਡਿਲਿਸਟ ਕੀਤਾ ਜਾਵੇਗਾ। ਲਿਕਵਿਡੇਸ਼ਨ ਦੇ ਸਮੇਂ ਰਿਲਾਇੰਸ ਕੈਪੀਟਲ ਦੇ ਸ਼ੇਅਰਧਾਰਕਾਂ ਦੀ ਇਕਵਿਟੀ ਵੈਲਿਊ ਨੂੰ ਜ਼ੀਰੋ ਮੰਨਿਆ ਜਾਵੇਗਾ। ਇਸ ਦਾ ਭਾਵ ਹੈ ਕਿ ਡਿਲਿਸਟਿੰਗ ਲਈ ਸ਼ੇਅਰਧਾਕਾਂ ਨੂੰ ਕਿਸੇ ਵੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਲ ਗੇਟਸ ਨੇ ਮਾਈਕ੍ਰੋਸਾਫਟ ਦੇ ਇੰਡੀਆ ਡਿਵੈਲਪਮੈਂਟ ਸੈਂਟਰ ਦਾ ਕੀਤਾ ਦੌਰਾ, ਮਾਂ ਮੰਗਲਾ ਬਸਤੀ ਵਿਖੇ ਵੀ ਪੁੱਜੇ
NEXT STORY