ਨਵੀਂ ਦਿੱਲੀ- ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ ਨਵੇਂ ਸਾਲ 2023 'ਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਇੰਕ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟਿਮ ਕੁੱਕ ਦੀ ਤਨਖਾਹ 'ਚ ਕਟੌਤੀ ਹੋਣ ਜਾ ਰਹੀ ਹੈ। ਕੰਪਨੀ ਨੇ ਸਾਲ 2023 ਲਈ ਆਪਣੇ ਸੀ.ਈ.ਓ. ਟਿਮ ਕੁੱਕ ਦੀ ਤਨਖਾਹ ਨੂੰ 40% ਤੋਂ ਵੱਧ ਘਟਾ ਕੇ 49 ਮਿਲੀਅਨ ਡਾਲਰ ਕਰਨ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਕੰਪਨੀ ਐਪਲ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇ ਵਿਚਕਾਰ ਕੰਪਨੀ ਦੇ ਨਿਵੇਸ਼ਕਾਂ ਦੇ ਨਾਲ-ਨਾਲ ਸੀ.ਈ.ਓ. ਟਿਮ ਕੁੱਕ ਨੇ ਖ਼ੁਦ ਆਪਣੇ ਮੁਆਵਜ਼ੇ 'ਚ ਕਟੌਤੀ ਦੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ- ਆਮ ਆਦਮੀ ਨੂੰ ਰਾਹਤ, ਪ੍ਰਚੂਨ ਮਹਿੰਗਾਈ ਘਟ ਕੇ 5.72 ਫੀਸਦੀ ਹੋਈ, ਇਕ ਸਾਲ ਦੇ ਹੇਠਲੇ ਪੱਧਰ ’ਤੇ
ਇਸ ਦੇ ਨਾਲ ਹੀ ਪਿਛਲੇ ਸਾਲ ਯਾਨੀ 2022 'ਚ ਟਿਮ ਕੁੱਕ ਨੇ 99.4 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ। ਜਿਸ 'ਚ ਬੇਸਿਕ ਸੈਲਰੀ 3 ਮਿਲੀਅਨ ਡਾਲਰ, ਸਟਾਕ ਅਵਾਰਡ ਦੇ ਰੂਪ 'ਚ 83 ਮਿਲੀਅਨ ਡਾਲਰ ਅਤੇ ਬੋਨਸ ਦੀ ਰਕਮ ਵੀ ਸ਼ਾਮਲ ਸੀ। ਸਾਲ 2022 'ਚ ਉਨ੍ਹਾਂ ਦੀ ਸੈਲਰੀ ਸਾਲ 2021 ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਰਹੀ ਸੀ। 2021 'ਚ ਉਨ੍ਹਾਂ ਦੀ ਕੁੱਲ ਸੈਲਰੀ ਪੈਕੇਜ 98.7 ਮਿਲੀਅਨ ਡਾਲਰ ਸੀ।
ਇਹ ਵੀ ਪੜ੍ਹੋ- ਸਰਕਾਰ ਦੀ ਪ੍ਰਾਈਵੇਟ ਟ੍ਰੇਡ ਰਾਹੀਂ 10 ਲੱਖ ਟਨ ਅਰਹਰ ਦਾਲ ਦੇ ਇੰਪੋਰਟ ਦੀ ਯੋਜਨਾ
ਆਈਫੋਨ ਮੇਕਰ ਕੰਪਨੀ ਨੇ ਵੀਰਵਾਰ ਨੂੰ ਇੱਕ ਰੈਗੂਲੇਟਰੀ ਫਾਈਲਿੰਗ 'ਚ ਦੱਸਿਆ ਹੈ ਕਿ ਟਿਮ ਕੁੱਕ ਕੋਲ ਹੁਣ ਐਪਲ ਦੇ ਪ੍ਰਦਰਸ਼ਨ ਨਾਲ ਜੁੜੇ ਸਟਾਕ ਯੂਨਿਟਾਂ ਦਾ ਫੀਸਦੀ 2023 'ਚ 50% ਤੋਂ ਵੱਧ ਕੇ 75% ਹੋ ਜਾਵੇਗਾ। ਕੰਪਨੀ ਮੁਤਾਬਕ ਇਸ ਫ਼ੈਸਲੇ ਤੋਂ ਬਾਅਦ ਬਦਲਾਅ ਦੇ ਤੌਰ 'ਤੇ ਸ਼ੇਅਰਧਾਰਕਾਂ ਦੀ ਫੀਡਬੈਕ, ਕੰਪਨੀ ਦੇ ਪ੍ਰਦਰਸ਼ਨ ਅਤੇ ਖ਼ੁਦ ਸੀ.ਈ.ਓ ਟਿਮ ਕੁੱਕ ਦੀਆਂ ਸਿਫਾਰਿਸ਼ਾਂ ਨੂੰ ਧਿਆਨ 'ਚ ਰੱਖ ਕੇ ਤੈਅ ਕੀਤੀ ਗਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਦਸੰਬਰ ਤਿਮਾਹੀ ’ਚ 13.4 ਫੀਸਦੀ ਵਧਿਆ ਇੰਫੋਸਿਸ ਦਾ ਮੁਨਾਫਾ, ਮਾਰਜ਼ਨ ’ਚ ਆਈ ਗਿਰਾਵਟ
NEXT STORY