ਨਵੀਂ ਦਿੱਲੀ– ਆਮ ਆਦਮੀ ਲਈ ਰਾਹਤ ਦੀ ਖਬਰ ਹੈ। ਦਰਅਸਲ ਦੇਸ਼ ’ਚ ਪ੍ਰਚੂਨ ਮਹਿੰਗਾਈ ਦਰ (ਰਿਟੇਲ ਇਨਫਲੇਸ਼ਨ) ਦਸੰਬਰ ਮਹੀਨੇ ’ਚ ਘਟ ਕੇ 1 ਸਾਲ ਦੇ ਹੇਠਲੇ ਪੱਧਰ 5.72 ਫੀਸਦੀ ’ਤੇ ਆ ਗਈ। ਨਵੰਬਰ 2022 ’ਚ ਇਹ 5.88 ਅਤੇ ਦਸੰਬਰ 2021 ’ਚ 5.66 ਫੀਸਦੀ ਰਹੀ ਸੀ।
ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਅੱਜ ਰਿਟੇਲ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਨਾਲ ਹੀ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਆਰ. ਬੀ. ਆਈ. ਵਲੋਂ ਤੈਅ 2 ਤੋਂ 6 ਫੀਸਦੀ ਦੇ ਘੇਰੇ ਦੇ ਅੰਦਰ ਰਹੀ ਹੈ।
ਖਾਣ ਵਾਲੇ ਪਦਾਰਥਾਂ ਦੇ ਰੇਟ ਘਟੇ
ਮੁੱਖ ਤੌਰ ’ਤੇ ਖਾਣ ਵਾਲੇ ਪਦਾਰਥਾਂ ਦੇ ਰੇਟ ’ਚ ਨਰਮੀ ਕਾਰਣ ਪ੍ਰਚੂਨ ਮਹਿੰਗਾਈ ਦਰ ’ਚ ਕਮੀ ਆਈ ਹੈ। ਦਸੰਬਰ ਮਹੀਨੇ ’ਚ ਫੂਡ ਇਨਫਲੇਸ਼ਨ ਰੇਟ ਘੱਟ ਹੋ ਕੇ 4.19 ਫੀਸਦੀ ਰਿਹਾ ਜੋ ਇਸ ਤੋਂ ਪਹਿਲਾਂ ਦਸੰਬਰ ’ਚ 4.67 ਫੀਸਦੀ ਰਿਹਾ ਸੀ। ਸਬਜ਼ੀਆਂ ਦੇ ਰੇਟ ’ਚ ਦਸੰਬਰ ਮਹੀਨੇ ਦੌਰਾਨ 15 ਫੀਸਦੀ ਦੀ ਕਮੀ ਦੇਖੀ ਗਈ। ਨਵੰਬਰ ’ਚ ਇਸ ’ਚ 8 ਫੀਸਦੀ ਦੀ ਕਮੀ ਦੇਖੀ ਗਈ ਸੀ।
ਉਦਯੋਗਿਕ ਉਤਪਾਦਨ ਨਵੰਬਰ ’ਚ 7.1 ਫੀਸਦੀ ਵਧਿਆ
ਦੱਸ ਦਈਏ ਕਿ ਦੇਸ਼ ਦਾ ਉਦਯੋਗਿਕ ਉਤਪਾਦਨ ਨਵੰਬਰ 2022 ’ਚ 7.1 ਫੀਸਦੀ ਵਧਿਆ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਇਸ ’ਚ ਗਿਰਾਵਟ ਆਈ ਸੀ। ਵੀਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਮੁਤਾਬਕ ਇੰਡੈਕਸ ਆਫ ਇੰਡਸਟ੍ਰੀਅਲ ਪ੍ਰੋਡਕਸ਼ਨ ਯਾਨੀ ਆਈ. ਆਈ. ਪੀ. ਨਵੰਬਰ ’ਚ ਇਕ ਫੀਸਦੀ ਵਧਿਆ ਸੀ। ਐੱਨ. ਐੱਸ. ਓ. ਦੇ ਅੰਕੜਿਆਂ ਮੁਤਾਬਕ ਮੈਨੂਫੈਕਚਰਿੰਗ ਸੈਕਟਰ ’ਚ ਨਵੰਬਰ, 2022 ’ਚ 6.1 ਫੀਸਦੀ ਦਾ ਵਾਧਾ ਹੋਇਆ। ਉੱਥੇ ਹੀ ਮਾਈਨਿੰਗ ਉਤਪਾਦਨ ਨਵੰਬਰ ਮਹੀਨੇ ’ਚ 9.7 ਫੀਸਦੀ ਅਤੇ ਬਿਜਲੀ ਉਤਪਾਦਨ 12.7 ਫੀਸਦੀ ਦੀ ਦਰ ਨਾਲ ਵਧਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
CM ਮਾਨ ਵੱਲੋਂ 'ਟੀਮ ਰੰਗਲਾ ਪੰਜਾਬ' ਦਾ ਵਿਸਥਾਰ, ਕੇਂਦਰ ਦੇ ਫ਼ੈਸਲੇ 'ਤੇ ਜਥੇਦਾਰ ਦਾ ਤਿੱਖਾ ਪ੍ਰਤੀਕਰਮ, ਪੜ੍ਹੋ TOP 10
NEXT STORY