ਨਵੀਂ ਦਿੱਲੀ— ਇਸ ਸਾਲ ਮੌਸਮ ਦੀ ਮਾਰ ਨਾਲ ਹਿਮਾਚਲ ਪ੍ਰਦੇਸ਼ 'ਚ ਸੇਬ ਦੇ ਉਤਪਾਦਨ 'ਚ ਗਿਰਾਵਟ ਆਈ ਹੈ, ਜਿਸ ਦਾ ਅਸਰ ਇਸ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬਰਫ ਘਟ ਪੈਣ ਅਤੇ ਸਮੇਂ 'ਤੇ ਬਾਰਸ਼ ਨਾ ਹੋਣ ਕਾਰਨ ਸੇਬ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ। ਹਿਮਾਚਲ 'ਚ ਇਸ ਸਾਲ ਬੀਤੇ ਇਕ ਦਹਾਕੇ 'ਚ ਸਭ ਤੋਂ ਘਟ ਸੇਬ ਪੈਦਾ ਹੋਇਆ ਹੈ। ਕਸ਼ਮੀਰ 'ਚ ਵੀ ਮੌਸਮ ਫਸਲ ਦੇ ਅਨੁਕੂਲ ਨਹੀਂ ਰਿਹਾ। ਲਿਹਾਜਾ ਉੱਥੇ ਵੀ ਸੇਬ ਦੀ ਪੈਦਾਵਾਰ ਘਟ ਹੋ ਸਕਦੀ ਹੈ।
ਸਰਬ ਭਾਰਤੀ ਸੇਬ ਉਤਪਾਦਕ ਸੰਘ ਮੁਤਾਬਕ ਇਸ ਵਾਰ ਮੌਸਮ ਸੇਬ ਦੀ ਫਸਲ ਦੇ ਅਨੁਕੂਲ ਨਹੀਂ ਰਿਹਾ ਦਸੰਬਰ-ਫਰਵਰੀ 'ਚ ਸੇਬ ਦੀ ਬਿਹਤਰ ਪੈਦਾਵਾਰ ਲਈ ਵੱਡੇ ਪੱਧਰ 'ਤੇ ਬਰਫ ਪੈਣੀ ਜ਼ਰੂਰੀ ਹੁੰਦੀ ਹੈ ਪਰ ਇਸ ਵਾਰ ਇਹ ਬਹੁਤ ਘਟ ਰਹੀ।
ਸੇਬ ਉਤਪਾਦਕ ਸੰਘ ਦੇ ਮੁਖੀ ਰਵਿੰਦਰ ਚੌਹਾਨ ਨੇ ਕਿਹਾ ਕਿ ਹਿਮਾਚਲ 'ਚ ਇਸ ਸਾਲ 1.4 ਤੋਂ 1.5 ਕਰੋੜ ਪੇਟੀ ਸੇਬ ਪੈਦਾ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਪੈਦਾ ਹੋਏ 1.60-1.75 ਕਰੋੜ ਪੇਟੀ (20-22 ਕਿਲੋ) ਤੋਂ ਘਟ ਹੈ। ਉਂਝ ਹਿਮਾਚਲ 'ਚ ਸੇਬ ਦੀ ਆਮ ਪੈਦਾਵਾਰ 3 ਕਰੋੜ ਪੇਟੀ ਹੈ। ਪੈਦਾਵਾਰ ਘਟ ਰਹਿਣ ਕਾਰਨ ਇਸ ਸਾਲ ਸੇਬ ਦੇ ਮੁੱਲ ਜ਼ਿਆਦਾ ਹਨ। ਚੌਹਾਨ ਮੁਤਾਬਕ ਇਸ ਵਾਰ ਕਿਸਾਨਾਂ ਨੂੰ ਸੇਬ ਦੀ ਔਸਤ ਕੀਮਤ 1,800-2,200 ਰੁਪਏ ਪ੍ਰਤੀ ਪੇਟੀ ਮਿਲ ਸਕਦੀ ਹੈ, ਜੋ ਪਿਛਲੇ ਸਾਲ ਤੋਂ 300-400 ਰੁਪਏ ਵਧ ਹੈ। ਚੰਗੀ ਗੁਣਵੱਤਾ ਵਾਲੇ ਸੇਬ ਦੀ ਕੀਮਤ 3,000 ਰੁਪਏ ਪ੍ਰਤੀ ਪੇਟੀ ਤੋਂ ਵੀ ਜ਼ਿਆਦਾ ਹੈ। ਬਾਜ਼ਾਰ 'ਚ ਹਿਮਾਚਲ ਦੇ ਸੇਬ ਦੇ ਮੁੱਲ 70 ਰੁਪਏ ਤੋਂ 120 ਰੁਪਏ ਕਿਲੋ ਹਨ, ਜੋ ਪਿਛਲੇ ਸਾਲ ਨਾਲੋਂ 20 ਰੁਪਏ ਮਹਿੰਗੇ ਹਨ।
ਦੋ ਲੱਖ 35 ਹਜ਼ਾਰ ਹੋਰ ਸ਼ੈੱਲ ਕੰਪਨੀਆਂ 'ਤੇ ਕਾਰਵਾਈ ਦੀ ਤਿਆਰੀ
NEXT STORY