ਨਵੀਂ ਦਿੱਲੀ- ਜੇਕਰ ਤੁਸੀਂ ਐਪਲ ਦੇ ਦੀਵਾਨੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਿੱਗਜ ਸਮਾਰਟ ਫੋਨ ਕੰਪਨੀ ਐਪਲ ਭਾਰਤ ਵਿਚ ਆਈਫੋਨ-12 ਸਮਾਰਟ ਫੋਨ ਦਾ ਨਿਰਮਾਣ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਕੰਪਨੀ ਭਾਰਤ ਵਿਚ ਆਈਫੋਨ ਐੱਸ. ਈ., ਆਈਫੋਨ XR ਅਤੇ ਆਈਫੋਨ 11 ਦਾ ਨਿਰਮਾਣ ਕਰ ਰਹੀ ਹੈ। ਐਪਲ ਨੇ 2017 ਤੋਂ ਭਾਰਤ ਵਿਚ ਆਈਫੋਨ ਬਣਾਉਣ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ- PAN ਨੂੰ ਲੈ ਕੇ ਨਾ ਕਰ ਸਕੇ ਇਹ ਕੰਮ ਤਾਂ ਲੱਗ ਸਕਦੈ 10,000 ਰੁ: ਜੁਰਮਾਨਾ
ਕਿਹਾ ਜਾਂਦਾ ਹੈ ਇੱਥੇ ਬਣਾਏ ਗਏ ਆਈਫੋਨ 12 ਦੀ ਵਿਕਰੀ ਭਾਰਤ ਵਿਚ ਕਰਨ ਦੇ ਨਾਲ-ਨਾਲ ਕੰਪਨੀ ਇੱਥੋਂ ਇਨ੍ਹਾਂ ਦੀ ਬਰਾਮਦ ਵੀ ਕਰੇਗੀ। ਭਾਰਤ ਵਿਚ ਫਾਕਸਕਾਨ ਅਤੇ ਵਿਸਟ੍ਰੋਨ ਐਪਲ ਲਈ ਠੇਕੇ 'ਤੇ ਆਈਫੋਨਾਂ ਦਾ ਨਿਰਮਾਣ ਕਰਦੇ ਹਨ। ਹੁਣ ਗੱਲ ਕਰੀਏ ਕਿ ਆਈਫੋਨ 12 ਦੇ ਭਾਰਤ ਵਿਚ ਬਣਨ ਨਾਲ ਕੀਮਤਾਂ ਵਿਚ ਕਮੀ ਹੋਵੇਗੀ ਜਾਂ ਨਹੀਂ ਤਾਂ ਇਸ ਵਿਚ ਕੋਈ ਖਾਸ ਕਟੌਤੀ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਆਈਫੋਨ XR ਅਤੇ ਆਈਫੋਨ 11 ਦੇ ਮਾਮਲੇ ਵਿਚ ਕੀਮਤਾਂ ਵਿਚ ਕੋਈ ਖਾਸ ਕਟੌਤੀ ਨਹੀਂ ਕੀਤੀ ਗਈ ਸੀ। ਇਸ ਲਈ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਭਾਰਤ ਵਿਚ ਬਣਨ ਨਾਲ ਆਈਫੋਨ 12 ਦੀਆਂ ਕੀਮਤਾਂ ਘੱਟ ਹੋਣ ਵਾਲੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਬਣਾਉਣ ਜਾ ਰਹੀ ਹੈ ਗੰਢਿਆਂ ਦਾ ਇੰਨਾ ਬਫਰ ਸਟਾਕ
►ਆਈਫੋਨ 12 ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਵੱਡੀ ਖ਼ਬਰ! ਸਰਕਾਰ ਬਣਾਉਣ ਜਾ ਰਹੀ ਹੈ ਗੰਢਿਆਂ ਦਾ ਇੰਨਾ ਬਫਰ ਸਟਾਕ
NEXT STORY