ਨਵੀਂ ਦਿੱਲੀ— ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਇਕ ਨਿੱਜੀ ਸਰਵੇ 'ਚ ਚਾਈਨਿਜ਼ ਫੈਕਟਰੀ ਦੀ ਗ੍ਰੋਥ ਹੌਲੀ ਰਹਿਣ ਦੇ ਖਦਸ਼ੇ ਕਾਰਨ ਸੰਘਾਈ ਕੰਪੋਜ਼ਿਟ ਕਮਜ਼ੋਰੀ 'ਚ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਇਸ ਦੌਰਾਨ ਕੋਸਪੀ ਤੇ ਸਟ੍ਰੇਟਸ ਟਾਈਮਜ਼ 'ਚ ਹਲਕੀ ਬੜ੍ਹਤ ਦੇਖਣ ਨੂੰ ਮਿਲੀ। ਜਪਾਨ ਦਾ ਬਾਜ਼ਾਰ ਵੀ ਉੱਪਰ-ਥੱਲ੍ਹੇ ਹੋ ਕੇ ਕਾਰੋਬਾਰ ਕਰ ਰਿਹਾ ਹੈ।
ਸ਼ੰਘਾਈ ਕੰਪੋਜ਼ਿਟ 15 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ 'ਚ 2,917 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 38 ਅੰਕ ਯਾਨੀ 0.3 ਫੀਸਦੀ ਡਿੱਗ ਕੇ 11,083 ਦੇ ਪੱਧਰ 'ਤੇ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 6 ਅੰਕ ਯਾਨੀ 0.03 ਫੀਸਦੀ ਦੀ ਗਿਰਾਵਟ 'ਚ 21,515 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 130 ਅੰਕ ਯਾਨੀ 0.5 ਫੀਸਦੀ ਕਮਜ਼ੋਰ ਹੋ ਕੇ 27,644 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 2 ਅੰਕ ਯਾਨੀ 0.1 ਫੀਸਦੀ ਦੀ ਹਲਕੀ ਤੇਜ਼ੀ 'ਚ 2,026 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.09 ਫੀਸਦੀ ਮਜਬੂਤ ਹੋ ਕੇ 3,303 'ਤੇ ਕਾਰੋਬਾਰ ਕਰਦਾ ਦਿਸਿਆ।
ਡਾਓ ਜੋਂਸ 300 ਵੱਧ ਅੰਕ ਡਿੱਗਾ, ਲਾਲ ਨਿਸ਼ਾਨ 'ਚ U.S. ਬਾਜ਼ਾਰ
NEXT STORY