ਵਾਸ਼ਿੰਗਟਨ— ਬੁੱਧਵਾਰ ਨੂੰ ਵਾਲਸਟ੍ਰੀਟ 'ਚ ਸਟਾਕਸ ਭਾਰੀ ਗਿਰਾਵਟ 'ਚ ਬੰਦ ਹੋਏ। ਯੂ. ਐੱਸ. ਫੈੱਡ ਨੇ ਪਾਲਿਸੀ ਦਰਾਂ 'ਚ ਬਾਜ਼ਾਰ ਉਮੀਦਾਂ ਮੁਤਾਬਕ 0.25 ਫੀਸਦੀ ਦੀ ਕਮੀ ਕੀਤੀ ਹੈ ਪਰ ਇਸ ਸਾਲ ਦੇ ਅਖੀਰ 'ਚ ਦਰਾਂ 'ਚ ਹੋਰ ਕਟੌਤੀ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਬਾਜ਼ਾਰ 'ਚ ਵਿਕਵਾਲੀ ਹਾਵੀ ਹੋ ਗਈ। ਡਾਓ ਜੋਂਸ 333.75 ਅੰਕ ਯਾਨੀ ਲਗਭਗ 1.2 ਫੀਸਦੀ ਦੀ ਗਿਰਾਵਟ 'ਚ 26,864 ਦੇ ਪੱਧਰ 'ਤੇ ਬੰਦ ਹੋਇਆ, ਜੋ 31 ਮਈ ਮਗਰੋਂ ਇਕ ਦਿਨ 'ਚ ਸਭ ਤੋਂ ਵੱਡੀ ਗਿਰਾਵਟ ਹੈ। ਐੱਸ. ਐਂਡ ਪੀ.-500 ਇੰਡੈਕਸ 1.1 ਫੀਸਦੀ ਦੀ ਕਮਜ਼ੋਰੀ 'ਚ 2,980.38 'ਤੇ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 1.2 ਫੀਸਦੀ ਦੀ ਗਿਰਾਵਟ 'ਚ 8,175.42 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਚੀਨ 'ਤੇ ਨਿਸ਼ਾਨਾ ਵਿੰਨ੍ਹਣ ਕਾਰਨ ਮੰਗਲਵਾਰ ਵੀ ਵਾਲਸਟ੍ਰੀਟ 'ਚ ਗਿਰਾਵਟ ਦਰਜ ਕੀਤੀ ਗਈ ਸੀ। ਡਾਓ ਜੋਂਸ, ਐੱਸ. ਐਂਡ ਪੀ.-500 ਇੰਡੈਕਸ ਤੇ ਨੈਸਡੈਕ ਕੰਪੋਜ਼ਿਟ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 'ਚ ਬੀਤੇ ਦਿਨ 23.33 ਅੰਕ ਯਾਨੀ ਲਗਭਗ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਸੀ। ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਕਮਜ਼ੋਰੀ 'ਚ 3,013.18 'ਤੇ 'ਤੇ ਬੰਦ ਹੋਇਆ ਸੀ। ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਗਿਰਾਵਟ 'ਚ 8,273.61 'ਤੇ ਬੰਦ ਹੋਇਆ ਸੀ।
ਐਨਹਾਊਜ਼ਰ-ਬੁਸ਼ ਇਨਬੇਵ ’ਤੇ ਟੈਕਸ ਚੋਰੀ ਦਾ ਦੋਸ਼, ਬੈਨ
NEXT STORY