ਨਵੀਂ ਦਿੱਲੀ— ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਸ਼ਾਨਦਾਰ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਉਤਰਾਅ-ਚੜ੍ਹਾਅ ਵਿਚਕਾਰ 11,700 ਦੇ ਕਰੀਬ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦਾ ਹੈਂਗ ਸੇਂਗ 330 ਅੰਕ ਯਾਨੀ 1.11 ਫੀਸਦੀ ਦੀ ਤੇਜ਼ੀ ਨਾਲ 30,240.62 ਦੇ ਪੱਧਰ 'ਤੇ ਹੈ। ਇਸ ਦੇ ਇਲਾਵਾ ਸਿੰਗਾਪੁਰ ਦੇ ਬਾਜ਼ਾਰ ਸਟ੍ਰੇਟਸ ਟਾਈਮਜ਼ 'ਚ 0.19 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ ਹੈ। ਬੀਤੇ ਸ਼ੁੱਕਰਵਾਰ ਅਮਰੀਕੀ ਬਾਜ਼ਾਰਾਂ 'ਚ ਵੀ ਸ਼ਾਨਦਾਰ ਰੌਣਕ ਰਹੀ। ਡਾਓ ਜੋਂਸ 269.25 ਅੰਕ ਚੜ੍ਹ ਕੇ 26,412.30 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 'ਚ 0.7 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਨੈਸਡੈਕ ਕੰਪੋਜ਼ਿਟ 0.5 ਫੀਸਦੀ ਦੀ ਮਜ਼ਬੂਤੀ ਨਾਲ 7,984.16 ਦੇ ਪੱਧਰ 'ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸੋਮਵਾਰ ਦੇ ਕਾਰੋਬਾਰ 'ਚ ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 4 ਅੰਕ ਯਾਨੀ 0.03 ਫੀਸਦੀ ਕਮਜ਼ੋਰ ਹੋ ਕੇ 11,688 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 310.49 ਅੰਕ ਯਾਨੀ 1.5 ਫੀਸਦੀ ਮਜਬੂਤ ਹੋ ਕੇ 22,181.05 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 56 ਅੰਕ ਯਾਨੀ 1.8 ਫੀਸਦੀ ਮਜਬੂਤ ਹੋ ਕੇ 3,244.62 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.7 ਫੀਸਦੀ ਦੀ ਤੇਜ਼ੀ ਨਾਲ 2,250 'ਤੇ ਕਾਰੋਬਾਰ ਕਰ ਰਿਹਾ ਹੈ।
ਫਰਵਰੀ 'ਚ ਲਗਾਤਾਰ ਤੀਸਰੇ ਮਹੀਨੇ ਡਾਲਰ ਦਾ ਖਰੀਦਦਾਰ ਰਿਹਾ RBI
NEXT STORY