ਮੁੰਬਈ — ਏਸ਼ੀਆਈ ਬਜ਼ਾਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। SGX ਨਿਫਟੀ ਵੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਬਜ਼ਾਰ ਨਿਕਕਈ 42.28 ਅੰਕ ਯਾਨੀ 0.20 ਫੀਸਦੀ ਟੁੱਟ ਕੇ 21,420.58 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ SGX ਨਿਫਟੀ 17 ਅੰਕ ਯਾਨੀ ਕਿ 0.14 ਫੀਸਦੀ ਦੀ ਕਮਜ਼ੋਰੀ ਨਾਲ 11848.00 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਇਮਜ਼ 'ਚ 0.21 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਹੈਂਗਸੈਂਗ 46.87 ਅੰਕ ਯਾਨੀ 0.16 ਫੀਸਦੀ ਦੀ ਕਮਜ਼ੋਰੀ ਦੇ ਨਾਲ 28,503.56 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
ਕੋਰਿਆਈ ਬਜ਼ਾਰ ਕੋਪਸੀ 0.16 ਫੀਸਦੀ ਦੀ ਕਮਜ਼ੋਰੀ ਦੇ ਨਾਲ 2,127.83 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਤਾਈਵਾਨ ਦਾ ਬਜ਼ਾਰ 50.23 ਅੰਕ ਯਾਨੀ ਕਿ 0.47 ਫੀਸਦੀ ਦੇ ਵਾਧੇ ਨਾਲ 10,833.97 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ ਸ਼ੰਘਾਈ ਕੰਪੋਜ਼ਿਟ 16.10 ਅੰਕ ਯਾਨੀ 0.54 ਫੀਸਦੀ ਦੇ ਵਾਧੇ ਨਾਲ 3,003.22 ਦੇ ਪੱਧਰ 'ਤੇ ਦਿਖ ਰਿਹਾ ਹੈ।
ਅਮਰੀਕੀ ਬਜ਼ਾਰ ਵਿਚ ਤੇਜ਼ੀ, ਨਵੇਂ ਸਿਖਰ 'ਤੇ ਬੰਦ ਹੋਇਆ S&P 500 ਇੰਡੈਕਸ
NEXT STORY