ਮੁੰਬਈ — ਅਗਲੇ ਮਹੀਨੇ ਫੇਡ ਦੇ ਵਿਆਜ ਘਟਾਉਣ ਦੀ ਉਮੀਦ 'ਚ ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰਾਂ ਵਿਚ ਕਰੀਬ 1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। S&P 500 ਇੰਡੈਕਸ ਕੱਲ੍ਹ ਨਵੇਂ ਸਿਖਰ 'ਤੇ ਪਹੁੰਚਿਆ। ਪਰ ਏਸ਼ੀਆਈ ਬਜ਼ਾਰਾਂ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਹੈ। SGX ਨਿਫਟੀ ਵੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਇਸ H1B ਵੀਜ਼ਾ 'ਤੇ ਲਗਾਮ ਦੀਆਂ ਰਿਪੋਰਟਾਂ ਦਾ ਅਮਰੀਕਾ ਨੇ ਖੰਡਨ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿਚ ਡਾਟਾ ਸਟੋਰ ਕਰਵਾਉਣ ਵਾਲੇ ਦੇਸ਼ਾਂ 'ਤੇ ਵੀਜ਼ਾ ਦੇ ਮਾਮਲੇ ਵਿਚ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ। ਇਸ ਖਬਰ ਦੇ ਕਾਰਨ ਅੱਜ ਘਰੇਲੂ ਬਜ਼ਾਰ ਵਿਚ ਆਈ.ਟੀ. ਸ਼ੇਅਰਾਂ 'ਚ ਰਿਕਵਰੀ ਦਿਖ ਸਕਦੀ ਹੈ।
ਅਮਰੀਕੀ ਬਜ਼ਾਰਾਂ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰਾਂ ਵਿਚ ਕਰੀਬ 1 ਫੀਸਦੀ ਦੀ ਤੇਜ਼ੀ ਆਈ। S&P 500 ਕਰੀਬ 1 ਫੀਸਦੀ ਚੜ੍ਹ ਕੇ ਨਵੇਂ ਸਿਖਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਡਾਓ ਜੋਂਸ 250 ਅਤੇ ਨੈਸਡੈਕ 64 ਅੰਕ ਚੜ੍ਹ ਕੇ ਬੰਦ ਹੋਇਆ। ਫੇਡ ਦੇ ਅਗਲੇ ਮਹੀਨੇ ਵਿਆਜ ਘਟਾਉਣ ਦੇ ਸੰਕੇਤ ਨਾਲ ਬਜ਼ਾਰ 'ਚ ਜੋਸ਼ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਡ੍ਰੋਨ 'ਤੇ ਇਰਾਨੀ ਹਮਲਾ ਸ਼ਾਇਦ ਜਾਣਬੂਝ ਕੇ ਨਹੀਂ ਕੀਤਾ ਗਿਆ। ਇਸ ਦੌਰਾਨ ਕੱਚੇ ਤੇਲ ਦਾ ਭਾਅ ਕਰੀਬ 65 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੋਨੇ ਵਿਚ ਵੀ ਤੇਜ਼ੀ ਆਈ ਹੈ ਅਤੇ ਇਸ ਦਾ ਭਾਅ ਕਰੀਬ 1400 ਡਾਲਰ ਤੱਕ ਪਹੁੰਚ ਗਿਆ ਹੈ।
ਹੁਣ ਅਮਰੀਕਾ ਦੇ ਨਹੀਂ, ਚਿਲੀ ਅਤੇ ਨਿਊਜ਼ੀਲੈਂਡ ਦੇ ਸੇਬ ਖਾਣਗੇ ਭਾਰਤੀ
NEXT STORY