ਨਵੀਂ ਦਿੱਲੀ— ਸੋਮਵਾਰ ਦੇ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਜਪਾਨ ਦਾ ਨਿੱਕੇਈ ਅਤੇ ਸਿੰਗਾਪੁਰ ਦਾ ਬਾਜ਼ਾਰ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਚੀਨ, ਹਾਂਗਕਾਂਗ ਅਤੇ ਦੱਖਣੀ ਕੋਰੀਆ ਦੇ ਬਾਜ਼ਾਰਾਂ 'ਚ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 20 ਅੰਕ ਯਾਨੀ 0.60 ਫੀਸਦੀ ਚੜ੍ਹ ਕੇ 3,265.97 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ 11,777 'ਤੇ ਕਾਰੋਬਾਰ ਕਰ ਰਿਹਾ ਹੈ, ਇਸ 'ਚ 4 ਅੰਕ ਦੀ ਹਲਕੀ ਤੇਜ਼ੀ ਹੈ। ਹਾਂਗਕਾਂਗ ਦਾ ਹੈਂਗ ਸੇਂਗ 130 ਅੰਕ ਯਾਨੀ 0.45 ਫੀਸਦੀ ਦੀ ਮਜਬੂਤੀ ਨਾਲ 30,071.22 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 18 ਅੰਕ ਯਾਨੀ 0.08 ਫੀਸਦੀ ਕਮਜ਼ੋਰ ਹੋ ਕੇ 21,789.34 ਦੇ ਪੱਧਰ 'ਤੇ ਹੈ। ਸਟ੍ਰੇਟਸ ਟਾਈਮਜ਼ 'ਚ ਵੀ 0.26 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਹ 3,314.14 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.67 ਫੀਸਦੀ ਚੜ੍ਹ ਕੇ 2,210.90 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਡਾਓ 40.36 ਅੰਕ ਚੜ੍ਹ ਕੇ ਬੰਦ, ਹਫਤੇ 'ਚ 2% ਬੜ੍ਹਤ ਮਿਲੀ
NEXT STORY