ਨਵੀਂ ਦਿੱਲੀ (ਵਾਰਤਾ) : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਤੋਂ ਬਾਅਦ ਅੱਜ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐਫ.) ਯਾਨੀ ਜਹਾਜ਼ ਦੇ ਤੇਲ ਦੇ ਮੁੱਲ 16 ਦਿਨਾਂ ਵਿਚ ਲਗਾਤਾਰ ਦੂਜੀ ਵਾਰ ਵਧੇ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਜ ਤੋਂ ਇਨ੍ਹਾਂ ਦੀ ਕੀਮਤ 14 ਤੋਂ 17 ਫ਼ੀਸਦੀ ਤੱਕ ਵਧਾਈ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮੰਗਲਵਾਰ ਤੋਂ ਜਹਾਜ਼ ਦੇ ਤੇਲ ਦੀ ਕੀਮਤ 5,494.50 ਰੁਪਏ ਯਾਨੀ 16.36 ਫ਼ੀਸਦੀ ਵਧਾ ਕੇ 39,069.87 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇੱਥੇ ਇਸ ਦੀ ਕੀਮਤ 33,575.37 ਰੁਪਏ ਪ੍ਰਤੀ ਕਿਲੋਲੀਟਰ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਹਵਾਈ ਟਿਕਟਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਇਸ ਮਹੀਨੇ 2 ਵਾਰ ਵਿਚ ਦਿੱਲੀ ਵਿਚ ਜਹਾਜ਼ ਦਾ ਤੇਲ 82 ਫ਼ੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ।ਪਹਿਲਾਂ 1 ਜੂਨ ਤੋਂ ਕੀਮਤਾਂ ਵਿਚ 56 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਜਹਾਜ਼ ਸੇਵਾ ਕੰਪਨੀਆਂ ਦੇ ਕੁਲ ਖ਼ਰਚੇ ਦਾ 35 ਤੋਂ 40 ਫ਼ੀਸਦੀ ਤੇਲ ਖਰਚ ਹੁੰਦਾ ਹੈ। ਤੇਲ ਦਾ ਮੁੱਲ ਵਧਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੋਲਕਾਤਾ ਵਿਚ ਅੱਜ ਤੋਂ ਜਹਾਜ਼ ਦੇ ਤੇਲ ਦੀ ਕੀਮਤ 14.22 ਫ਼ੀਸਦੀ ਵੱਧ ਕੇ 44,024.10 ਰੁਪਏ, ਮੁੰਬਈ ਵਿਚ 16.61 ਫ਼ੀਸਦੀ ਵੱਧ ਕੇ 38,565.06 ਰੁਪਏ ਅਤੇ ਚੇਨੱਈ ਵਿਚ 16.40 ਫ਼ੀਸਦੀ ਵੱਧ ਕੇ 40,239.63 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਹਰ ਪੰਦਰਵਾੜੇ ਜਹਾਜ਼ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ।
ਤਾਲਾਬੰਦੀ ਦੌਰਾਨ ਸਿਗਰਟ ਦੀ ਤਸਕਰੀ ਵਧੀ, ਚੌਕਸੀ ਵਧਾਉਣ ਦੀ ਲੋੜ : ਫਿੱਕੀ ਕਮੇਟੀ
NEXT STORY