ਨਵੀਂ ਦਿੱਲੀ—ਨਿੱਜੀ ਖੇਤਰ ਦੇ ਐਕਸਿਸ ਬੈਂਕ ਨੂੰ ਸੰਪਤੀ ਦੀ ਗੁਣਵੱਤਾ ਦੀ ਪਛਾਣ ਕਰਨ ਦੇ ਮਾਮਲੇ 'ਚ ਲਾਪਰਵਾਹ ਅਤੇ ਸੁਸਤ ਦੱਸਿਆ ਹੈ। ਮੂਡੀਜ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਬੈਂਕ ਦੇ ਸੰਕਟਗ੍ਰਸਤ ਲੋਨ 'ਚ ਕਾਫੀ ਵਾਧਾ ਹੋਇਆ ਹੈ।
ਬੈਂਕ ਸੰਪਤੀ ਦੀ ਗੁਣਵੱਤਾ ਦੀ ਸਮੱਸਿਆ ਦੀ ਪਛਾਣ ਕਰਨ 'ਚ ਲਾਪਰਵਾਹ ਰਿਹਾ ਹੈ। ਇਹ ਉਸ ਦੀ ਸਾਖ ਗੁਣਵੱਤਾ ਲਈ ਨਾ-ਪੱਖੀ ਹੈ। ਮੂਡੀਜ਼ ਵਲੋਂ ਸਥਿਰ ਪਰਿਦ੍ਰਿਸ਼ ਦੇ ਨਾਲ ਬੀਏਏ3 ਰੇਟਿੰਗ ਪ੍ਰਾਪਤ ਐਕਸਿਸ ਬੈਂਕ ਨੇ 17 ਅਕਤੂਬਰ ਨੂੰ ਆਪਣੀ ਆਮਦਨ ਦੇ ਬਾਰੇ 'ਚ ਦਿੱਤੀ ਜਾਣਕਾਰੀ 'ਚ ਸੰਪਤੀ ਦੀ ਗੁਣਵੱਤਾ 'ਚ ਭਾਰੀ ਗਿਰਾਵਟ ਦੀ ਜਾਣਕਾਰੀ ਦਿੱਤੀ ਸੀ।
ਉਸ ਨੇ ਕਿਹਾ ਸੀ ਕਿ ਕਾਰਪੋਰੇਟ ਸ਼੍ਰੇਣੀ 'ਚ 8,100 ਕਰੋੜ ਰੁਪਏ ਰੁਕਣ ਕਾਰਨ ਉਸ ਦੀ ਗੈਰ-ਚਲਾਓ ਪਰਿਸੰਪਤੀ 'ਚ ਤਿਮਾਹੀ ਆਧਾਰ 'ਤੇ 24 ਫੀਸਦੀ ਦਾ ਵਾਧਾ ਹੋਇਆ ਹੈ।
ਮੂਡੀਜ਼ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ, ਅਗਲੇ 12 ਤੋਂ 18 ਮਹੀਨੇ 'ਚ ਬੈਂਕ ਦੀ ਸੰਪਤੀ ਦੀ ਗੁਣਵੱਤਾ ਸਾਡੇ ਡਰ ਨਾਲ ਜ਼ਿਆਦਾ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਵਰਣਨਯੋਗ ਨੌ ਲੋਨ ਖਾਤਿਆਂ 'ਚੋਂ ਸਿਰਫ ਅੱਧੇ ਹੀ ਬੈਂਕ ਦੀ ਨਿਗਰਾਨੀ ਕਮੇਟੀ ਵਲੋਂ ਐੱਨ. ਪੀ. ਏ. ਹੋ ਸਕਣ ਵਾਲੀਆਂ ਸੰਪਤੀਆਂ ਦੀ ਸ਼੍ਰੇਣੀ 'ਚ ਰੱਖੇ ਗਏ ਸਨ।
ਬੈਂਕਾਂ 'ਚ ਹਿੱਸੇਦਾਰੀ ਵੇਚ 58 ਹਜ਼ਾਰ ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਜੁਟਾ ਸਕਦੀ ਹੈ ਸਰਕਾਰ
NEXT STORY