ਮੁੰਬਈ- ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਅੱਜ ਆਪਣੇ ਪ੍ਰਚੂਨ ਗਾਹਕਾਂ ਲਈ ਵਟਸਐਪ 'ਤੇ ਬੈਂਕਿੰਗ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਗਾਹਕ ਖਾਤੇ ਵਿਚ ਬੈਲੰਸ, ਹਾਲ ਹੀ ਵਿਚ ਕੀਤੇ ਗਏ ਲੈਣ-ਦੇਣ, ਕ੍ਰੈਡਿਟ ਕਾਰਡ ਦੀ ਪੇਮੈਂਟ, ਐੱਫ. ਡੀ. ਅਤੇ ਆਰ. ਡੀ. ਸਣੇ ਬੈਂਕ ਨਾਲ ਸਬੰਧਤ ਕੋਈ ਵੀ ਜਾਣਕਾਰੀ ਇਕ ਕਲਿੱਕ 'ਤੇ ਲੈ ਸਕਣਗੇ।
WhatsApp ਬੈਂਕਿੰਗ ਜ਼ਰੀਏ ਗਾਹਕ ਏ. ਟੀ. ਐੱਮ., ਨੇੜਲੀ ਸ਼ਾਖਾ ਬਾਰੇ ਵੀ ਜਾਣ ਸਕਦੇ ਹਨ। ਇਸ ਤੋਂ ਇਲਾਵਾ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਬਲਾਕ ਵੀ ਕਰਾ ਸਕਦੇ ਹਨ।
ਬੈਂਕ ਨੇ ਕਿਹਾ ਕਿ ਇਸ ਸਰਵਿਸ ਨਾਲ ਉਸ ਦੇ ਗਾਹਕਾਂ ਨੂੰ ਕਾਫ਼ੀ ਸੁਵਿਧਾ ਮਿਲੇਗੀ। ਡਿਜੀਟਲ ਬੈਂਕਿੰਗ ਲਈ ਗਾਹਕਾਂ ਨੂੰ ਵਟਸਐਪ ਤੋਂ 7036165000 'ਤੇ ‘Hi’ ਭੇਜਣਾ ਹੋਵੇਗਾ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਕਿਹਾ ਕਿ ਛੁੱਟੀਆਂ ਵਾਲੇ ਦਿਨਾਂ ਸਣੇ ਵਟਸਐਪ ਬੈਂਕਿੰਗ 24x7 ਉਪਲਬਧ ਹੈ। ਬੈਂਕ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿਉਂਕਿ ਇਹ ਐਂਡ-ਟੂ-ਐਂਡ ਇਨਕ੍ਰਿਪਟਿਡ ਮੈਸੇਜਿੰਗ ਚੈਨਲ 'ਤੇ ਕੰਮ ਕਰਦੀ ਹੈ। ਗੌਰਤਲਬ ਹੈ ਕਿ ਬਹੁਤ ਸਾਰੇ ਬੈਂਕ ਹੁਣ ਵਟਸਐਪ 'ਤੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਉਪਲਬਧ ਕਰਾ ਰਹੇ ਹਨ।
ਸੋਨੇ ਦੀ ਕੀਮਤ ਰਿਕਾਰਡ ਤੋਂ 11 ਹਜ਼ਾਰ ਘਟੀ, ਨਿਵੇਸ਼ ਤੋਂ ਪਹਿਲਾਂ ਜਾਣੋ ਟੈਕਸ
NEXT STORY