ਨਵੀਂ ਦਿੱਲੀ, (ਭਾਸ਼ਾ)- ਐਕਸਿਸ ਬੈਂਕ ਦੀ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ਼ਿਖਾ ਸ਼ਰਮਾ 31 ਦਸੰਬਰ 2018 ਨੂੰ ਸੇਵਾ-ਮੁਕਤ ਹੋ ਗਏ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਕਿਹਾ, ''ਅਸੀਂ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਐਕਸਿਸ ਬੈਂਕ ਲਿਮਟਿਡ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਖਾ ਸ਼ਰਮਾ ਬੈਂਕ ਦੀਆਂ ਸੇਵਾਵਾਂ ਤੋਂ ਸੇਵਾ-ਮੁਕਤ ਹੋ ਗਏ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2018 ਨੂੰ ਕਾਰੋਬਾਰੀ ਦਿਨ ਖਤਮ ਹੋਣ ਦੇ ਨਾਲ ਹੀ ਖ਼ਤਮ ਹੋ ਜਾਵੇਗਾ।'' ਸ਼ਰਮਾ ਦੀ ਜਗ੍ਹਾ ਅਮਿਤਾਭ ਚੌਧਰੀ ਲੈਣਗੇ। ਉਹ 1 ਜਨਵਰੀ 2019 ਤੋਂ ਬੈਂਕ ਦੇ ਨਵੇਂ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੋਣਗੇ। ਉਨ੍ਹਾਂ ਦਾ ਕਾਰਜਕਾਲ 3 ਸਾਲ ਲਈ ਹੋਵੇਗਾ। ਚੌਧਰੀ ਇਸ ਤੋਂ ਪਹਿਲਾਂ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੇ ਹਨ।
ਸੁਧਾਰ ਦੇ ਰਸਤੇ 'ਤੇ ਬੈਂਕਿੰਗ ਸੈਕਟਰ, ਐੱਨ. ਪੀ. ਏ. ਦੇ ਪੱਧਰ
NEXT STORY