ਨਵੀਂ ਦਿੱਲੀ (ਭਾਸ਼ਾ) - ਬੀਬੀ ਪਹਿਲਵਾਨ ਬਬੀਤਾ ਕੁਮਾਰੀ ਫੋਗਟ ਹਾਲ ਹੀ ਵਿਚ ਕੁ ਐਪ ਵਿਚ ਸ਼ਾਮਲ ਹੋਈ ਹੈ। ਕੂ ਨੇ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਅਰਜੁਨ ਅਵਾਰਡ ਨਾਲ ਸਨਮਾਨਿਤ ਬਬੀਤਾ ਫੋਗਟ ਇਸ ਸਮੇਂ ਹਰਿਆਣਾ ਮਹਿਲਾ ਵਿਕਾਸ ਕਾਰਪੋਰੇਸ਼ਨ (ਐਚ ਡਬਲਯੂ ਡੀ ਸੀ) ਦੀ ਚੇਅਰਮੈਨ ਹੈ।
ਬਬੀਤਾ ਫੋਗਟ 'ਦੰਗਲ ਗਰਲ' ਦੇ ਨਾਮ ਨਾਲ ਮਸ਼ਹੂਰ ਹੈ। ਉਸ ਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ, ਉਸਨੇ 2018 ਵਿਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਕੂ ਭਾਰਤੀ ਭਾਸ਼ਾਵਾਂ ਵਿਚ ਆਪਣੇ ਵਿਚਾਰ ਪੇਸ਼ ਕਰਨ ਲਈ ਇਕ ਮਾਈਕਰੋ-ਬਲੌਗਿੰਗ ਪਲੇਟਫਾਰਮ ਹੈ। ਇਸ ਐਪ 'ਤੇ ਕਈ ਹੋਰ ਖਿਡਾਰੀ ਜਿਵੇਂ ਭਾਈਚੁੰਗ ਭੁਟੀਆ, ਸਾਇਨਾ ਨੇਹਵਾਲ, ਮਨੂੰ ਭਾਕਰ, ਸੁਮਿਤ ਕੁਮਾਰ, ਅਨਿਲ ਕੁੰਬਲੇ ਅਤੇ ਜਵਾਲ ਸ਼੍ਰੀਨਾਥ ਵੀ ਹਨ।
ਕੂ ਐਪ ਦੀ ਸਥਾਪਨਾ ਮਾਰਚ, 2020 ਵਿਚ ਭਾਰਤੀ ਭਾਸ਼ਾਵਾਂ ਵਿਚ ਇਕ ਮਾਈਕਰੋ-ਬਲੌਗਿੰਗ ਪਲੇਟਫਾਰਮ ਵਜੋਂ ਕੀਤੀ ਗਈ ਸੀ। ਇਹ ਐਪ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਖ਼ੁਸ਼ਖ਼ਬਰੀ! ਹੋ ਜਾਓ ਤਿਆਰ, ਸੋਮਵਾਰ ਤੋਂ ਖੁੱਲ੍ਹ ਰਹੇ ਨੇ ਇਹ ਚਾਰ ਆਈ. ਪੀ. ਓ.
NEXT STORY