ਨਵੀਂ ਦਿੱਲੀ(ਭਾਸ਼ਾ)– ਜਾਜ ਆਟੋ ਲਿਮਟਿਡ ਨੇ ਦੱਸਿਆ ਕਿ ਉਸ ਦੀ ਕੁਲ ਵਿਕਰੀ ਜਨਵਰੀ 2021 ’ਚ 8 ਫੀਸਦੀ ਵਧ ਕੇ 4,25,199 ਇਕਾਈ ਹੋ ਗਈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਪਿਛਲੇ ਸਾਲ ਇਸੇ ਮਹੀਨੇ ’ਚ 3,94,473 ਇਕਾਈਆਂ ਵੇਚੀਆਂ ਸਨ।
ਬਜਾਜ ਆਟੋ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਦੋ ਪਹੀਆ ਵਾਹਨਾਂ ਦੀ ਕੁਲ ਵਿਕਰੀ 3,84,936 ਇਕਾਈ ਰਹੀ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 16 ਫੀਸਦੀ ਵੱਧ ਹੈ। ਹਾਲਾਂਕਿ ਘਰੇਲੂ ਦੋ ਪਹੀਆ ਵਾਹਨਾਂਦੀ ਵਿਕਰੀ ’ਚ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਮਾਮੂਲੀ ਕਮੀ ਆਈ, ਜਿਸ ਦੀ ਭਰਪਾਈ ਬਜਾਜ ਆਟੋ ਨੇ ਬਰਾਮਦ ’ਚ ਵਾਧੇ ਨਾਲ ਕੀਤੀ, ਜਿਸ ’ਚ ਰਿਕਾਰਡ 30 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ। ਬਜਾਟ ਆਟੋ ਨੇ ਕਿਹਾ ਕਿ ਕਮਰਸ਼ੀਅਲ ਵਾਹਨਾਂ ਦੀ ਕੁਲ ਵਿਕਰੀ ਜਨਵਰੀ ’ਚ 35 ਫੀਸਦੀ ਘਟ ਕੇ 40,263 ਇਕਾਈ ਰਹੀ।
ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ
NEXT STORY