ਨਵੀਂ ਦਿੱਲੀ- ਭਾਰਤ ਸਰਕਾਰ ਦੀ ਚੌਲ ਬਰਾਮਦ ’ਤੇ ਰੋਕ ਲਾਉਣ ਤੋਂ ਬਾਅਦ ਭਾਰਤੀ ਬਰਾਮਦਕਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਦੇਸ਼ੀ ਚੌਲ ਖਰੀਦਦਾਰਾਂ ਨੇ ਵਾਧੂ ਚਾਰਜ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤੀ ਪੋਰਟ ’ਤੇ ਲਗਭਗ 10 ਲੱਖ ਟਨ ਚੌਲਾਂ ਦੀ ਖੇਪ ਫਸੀ ਹੋਈ ਹੈ।
ਸਰਕਾਰ ਨੇ ਘਰੇਲੂ ਬਾਜ਼ਾਰ ’ਚ ਚੌਲਾਂ ਦੀਆਂ ਕੀਮਤਾਂ ਵਧਣ ਤੋਂ ਰੋਕਣ ਲਈ ਬਰਾਮਦ ’ਤੇ ਰੋਕ ਲਾ ਦਿੱਤੀ ਸੀ ਅਤੇ ਇਸ ਨੂੰ ਵਿਦੇਸ਼ੀ ਬਾਜ਼ਾਰ ’ਚ ਭੇਜਣ ’ਤੇ 20 ਫੀਸਦੀ ਵਾਧੂ ਚਾਰਜ ਚੁਕਾਉਣਾ ਹੋਵੇਗਾ। ਨਿਊਜ਼ ਏਜੰਸੀ ਨੇ ਬਰਾਮਦਕਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਦੇਸ਼ੀ ਖਰੀਦਦਾਰਾਂ ਨੇ ਚੌਲ ਦਰਾਮਦ ’ਤੇ 20 ਫੀਸਦੀ ਵਾਧੂ ਚਾਰਜ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਸਾਡੇ 10 ਲੱਖ ਟਨ ਚੌਲ ਪੋਰਟ ’ਤੇ ਹੀ ਫੱਸ ਗਏ ਹਨ।
ਭਾਰਤੀ ਚੌਲ ਬਰਾਮਦਕਾਰ ਸੰਗਠਨ ਦੇ ਪ੍ਰਧਾਨ ਬੀ. ਵੀ. ਕ੍ਰਿਸ਼ਣ ਰਾਵ ਦਾ ਕਹਿਣਾ ਹੈ ਕਿ ਸਰਕਾਰ ਨੇ ਤਾਂ ਤੁਰੰਤ ਪ੍ਰਭਾਵ ਨਾਲ ਚਾਰਜ ਲਾ ਦਿੱਤਾ ਪਰ ਖਰੀਦਦਾਰ ਇਸ ਲਈ ਤਿਆਰ ਨਹੀਂ ਸਨ। ਫਿਲਹਾਲ ਅਸੀਂ ਚੌਲਾਂ ਦੀ ਸ਼ਿਪਮੈਂਟ ਰੋਕ ਦਿੱਤੀ ਹੈ। ਦੁਨੀਆ ਦੇ ਸਭ ਤੋਂ ਵੱਡੇ ਚੌਲ ਬਰਾਮਦਕਾਰ ਦੇਸ਼ ਭਾਰਤ ਦੇ ਰੋਕ ਲਾਉਣ ਤੋਂ ਬਾਅਦ ਹੁਣ ਗੁਆਂਢੀ ਦੇਸ਼ਾਂ ਸਮੇਤ ਦੁਨੀਆਭਰ ਦੇ ਚੌਲ ਦਰਾਮਦਕਾਰ ਦੇਸ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਰੋਕ ਮਾਨਸੂਨ ਦੀ ਬਾਰਿਸ਼ ਘੱਟ ਹੋਣ ਅਤੇ ਘਰੇਲੂ ਬਾਜ਼ਾਰ ’ਚ ਸਪਲਾਈ ’ਚ ਕਮੀ ਆਉਣ ਤੋਂ ਰੋਕਣ ਲਈ ਲਾਈ ਗਈ ਹੈ।
ਹਰ ਮਹੀਨੇ ਹੁੰਦੀ ਹੈ 20 ਲੱਖ ਟਨ ਬਰਾਮਦ
ਭਾਰਤ ਹਰ ਮਹੀਨੇ ਲਗਭਗ 20 ਲੱਖ ਟਨ ਚੌਲ ਬਰਾਮਦ ਕਰਦਾ ਹੈ। ਇਸ 'ਚ ਸਭ ਤੋਂ ਜ਼ਿਆਦਾ ਲੋਡਿੰਗ ਆਂਧਰਾ ਪ੍ਰਦੇਸ਼ ਦੇ ਪੂਰਬੀ ਪੋਰਟ ਕਕਿਨਡਾ ਅਤੇ ਵਿਸ਼ਾਖਾਪਟਨਮ ਤੋਂ ਹੁੰਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਚੌਲ ਬਰਾਮਦਕਾਰ ਸਤਿਅਮ ਬਾਲਾਜੀ ਦੇ ਕਾਰਜਕਾਰੀ ਡਾਇਰੈਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਆਮ ਤੌਰ ’ਤੇ ਸਰਕਾਰ ਬਰਾਮਦ ’ਤੇ ਰੋਕ ਲਾਉਣ ਦੇ ਬਾਵਜੂਦ ਪਹਿਲਾਂ ਤੋਂ ਕਰਾਰ ਹੋਏ ਚੌਲਾਂ ਨੂੰ ਭੇਜਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਚੌਲ ਦੇ ਕਾਰੋਬਾਰ ’ਚ ਹੁਣ ਮਾਰਜਿਨ ਕਾਫੀ ਘੱਟ ਰਹਿ ਗਿਆ ਹੈ ਪਰ ਬਰਾਮਦਕਾਰ 20 ਫੀਸਦੀ ਦਾ ਵਾਧੂ ਚਾਰਜ ਨਹੀਂ ਝੱਲ ਸਕਦੇ ਹਨ। ਇਸ ਲਈ ਸਰਕਾਰ ਨੂੰ ਪਹਿਲਾਂ ਤੋਂ ਕਰਾਰ ਹੋਏ ਚੌਲਾਂ ਨੂੰ ਬਾਹਰ ਭੇਜਣ ਦੀ ਇਜਾਜ਼ਤ ਦੇਣਾ ਚਾਹੀਦੀ ਹੈ। ਦਰਅਸਲ, ਇਸ ਸਾਲ ਕਣਕ ਬਰਾਮਦ ’ਤੇ ਰੋਕ ਲਾਉਣ ਦੇ ਬਾਵਜੂਦ ਸਰਕਾਰ ਨੇ ਪਹਿਲਾਂ ਤੋਂ ਹੋਏ ਕਰਾਰ ਨੂੰ ਭੇਜਣ ਦੀ ਇਜਾਜ਼ਤ ਦਿੱਤੀ ਸੀ।
ਕਿੰਨਾ ਹੋ ਰਿਹਾ ਰੋਕ ਦਾ ਅਸਰ
ਬਰਾਮਦਕਾਰਾਂ ਨੇ ਦੱਸਿਆ ਹੈ ਕਿ ਰੋਕ ਤੋਂ ਬਾਅਦ ਪੋਰਟ ’ਤੇ ਲਗਭਗ 7.5 ਲੱਖ ਟਨ ਸਫੈਦ ਚੌਲ ਫੱਸੇ ਪਏ ਹਨ, ਜਿਨ੍ਹਾਂ ’ਤੇ 20 ਫੀਸਦੀ ਵਾਧੂ ਚਾਰਜ ਚੁਕਾਇਆ ਜਾਣਾ ਹੈ। ਇਸ ਤੋਂ ਇਲਾਵਾ 3.5 ਲੱਖ ਟਨ ਟੁੱਟੇ ਚੌਲਾਂ ਦੀ ਖੇਪ ਵੀ ਦੇਸ਼ ਦੇ ਕਈ ਪੋਰਟਾਂ ’ਤੇ ਫਸੀ ਪਈ ਹੈ। ਮੌਜੂਦਾ ਹਾਲਾਤ ’ਚ ਦਰਾਮਦਕਾਰਾਂ ਨੇ ਵੀ 20 ਫੀਸਦੀ ਵਾਧੂ ਚਾਰਜ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਇਹ ਖੇਪ ਵਿਦੇਸ਼ ’ਚ ਭੇਜਣ ’ਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ।
ਭਾਰਤੀ ਪੋਰਟ ’ਤੇ ਫੱਸੇ ਚੌਲਾਂ ਦੀ ਬਰਾਮਦ ਚੀਨ, ਸੇਨੇਗਲ ਵਰਗੇ ਦੇਸ਼ਾਂ ਨੂੰ ਹੋਣੀ ਸੀ। ਇਸ ਵਿਚ ਸਭ ਤੋਂ ਜ਼ਿਆਦਾ ਸ਼ਿਪਮੈਂਟ ਟੁੱਟੇ ਚੌਲ ਦਾ ਸੀ। ਇਸ ਦੇ ਨਾਲ ਹੀ ਬੇਨਿਨ, ਸ਼੍ਰੀਲੰਕਾ, ਟਰਕੀ ਅਤੇ ਯੂ. ਏ. ਈ. ਨੂੰ ਚਿੱਟੇ ਚੌਲ ਬਰਾਮਦ ਕੀਤੇ ਜਾਣੇ ਸਨ। ਬਰਾਮਦਕਾਰਾਂ ਨੇ ਸਰਕਾਰ ਤੋਂ ਪਹਿਲਾਂ ਤੋਂ ਕਰਾਰ ਹੋਏ ਚੌਲਾਂ ਨੂੰ ਭੇਜਣ ਦੀ ਇਜਾਜ਼ਤ ਦੇਣ ਦੀ ਮੰਗੀ ਕੀਤੀ ਹੈ। ਇਸ ਵਿਚ 7.5 ਲੱਖ ਟਨ ਚਿੱਟੇ ਚੌਲ ਅਤੇ 5 ਲੱਖ ਟਨ ਟੁੱਟੇ ਚੌਲਾਂ ਦੀ ਖੇਪ ਸ਼ਾਮਲ ਹੈ। ਭਾਰਤ ਦੁਨੀਆ ਦੇ 150 ਦੇਸ਼ਾਂ ਨੂੰ ਚੌਲਾਂ ਦੀ ਬਰਾਮਦ ਕਰਦਾ ਹੈ ਅਤੇ ਇਸ ਸ਼ਿਪਮੈਂਟ ’ਚ ਕਮੀ ਆਉਣ ਦਾ ਅਸਰ ਗਲੋਬਲ ਮਾਰਕੀਟ ’ਚ ਵਧਦੀਆਂ ਕੀਮਤਾਂ ’ਤੇ ਪਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਟੈਲੀਕਾਮ ਕੰਪਨੀਆਂ ਨੂੰ ਝਟਕਾ, TRAI ਨੇ 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼
NEXT STORY