ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਨੇ ਯੂ. ਕੇ. ਭੇਜਣ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਜੋੜੇ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਵਾਸੀ ਰਾਏਖਾਨਾ ਨੇ ਸਿਵਲ ਲਾਈਨਜ਼ ਥਾਣੇ ਨੂੰ ਦੱਸਿਆ ਕਿ ਉਸਨੇ ਸਪਾਊਸ ਵੀਜ਼ਾ ਲਗਵਾਉਣ ਲਈ ਅਜੀਤ ਰੋਡ ’ਤੇ ਸਥਿਤ ਫਾਈਵ ਸਟਾਰ ਇੰਮੀਗ੍ਰੇਸ਼ਨ ਦੇ ਸੰਚਾਲਕ ਰਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਮਾਹਿਰਾ ਜੋ ਕਿ ਲੰਡੇਕੇ, ਜ਼ਿਲਾ ਮੋਗਾ ਦੀ ਰਹਿਣ ਵਾਲੀ ਹੈ, ਨਾਲ ਸੰਪਰਕ ਕੀਤਾ।
ਉਕਤ ਜੋੜੇ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਉਨ੍ਹਾਂ ਤੋਂ 10 ਲੱਖ ਰੁਪਏ ਲਏ ਪਰ ਵਿਦੇਸ਼ ਨਹੀਂ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਅਜਿਹਾ ਕਰ ਕੇ ਉਕਤ ਜੋੜੇ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਜੋੜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਪਰਿਕਰਮਾ ਇੰਚਾਰਜਾਂ ਨੂੰ ਲਗਾਇਆ ਗੁਰਦੁਆਰਾ ਸਾਹਿਬ ਦੇ ਇੰਸਪੈਕਟਰ
NEXT STORY