ਕੋਲਕਾਤਾ (ਭਾਸ਼ਾ)-ਨਿੱਜੀ ਖੇਤਰ ਦੇ ਬੰਧਨ ਬੈਂਕ ਨੇ ਕਿਹਾ ਕਿ ਸੂਖਮ ਕਰਜ਼ਾ ਲੈਣ ਵਾਲੇ ਗਾਹਕਾਂ ਯਾਨੀ ਬੇਹੱਦ ਛੋਟਾ ਕਰਜ਼ਾ ਲੈਣ ਵਾਲਿਆਂ ਤੋਂ ਵਸੂਲੀ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਤੋਂ ਸ਼ੁਰੂ ਹੋਵੇਗੀ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਰਸ਼ੇਖ ਘੋਸ਼ ਨੇ ਕਿਹਾ ਕਿ ਇਸ ਸ਼੍ਰੇਣੀ ਦੇ ਗਾਹਕਾਂ ਨੂੰ ਆਪਣੇ ਕਾਰੋਬਾਰ 'ਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਆਮ ਵਸਤਾਂ ਅਤੇ ਸਥਾਨਕ ਸਪਲਾਈ ਲੜੀ ਨਾਲ ਸਬੰਧਤ ਕਾਰੋਬਾਰ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਰ ਲਾਕਡਾਊਨ ਕਾਰਣ ਅਸੀਂ ਪ੍ਰਤੱਖ ਰੂਪ ਨਾਲ ਉਨ੍ਹਾਂ ਕੋਲ ਜਾ ਕੇ ਕਿਸ਼ਤਾਂ ਨਹੀਂ ਲੈ ਪਾ ਰਹੇ ਹਾਂ ਇਸ ਲਈ ਅਸੀਂ ਉਨ੍ਹਾਂ ਨੂੰ ਕਰਜ਼ਾ ਵਸੂਲੀ ਰੋਕ ਵਿਵਸਥਾ 'ਚ ਸ਼ਾਮਲ ਕੀਤਾ ਹੈ। ਘੋਸ਼ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਗਾਹਕਾਂ ਨੇ ਇਸ ਤਰ੍ਹਾਂ ਦੀ ਕੋਈ ਅਪੀਲ ਨਹੀਂ ਕੀਤੀ ਹੈ। ਉਹ ਵਪਾਰ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਪੈਸਾ ਹੈ। ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ।
ਭਾਰਤ ਨੇ ਦੋ ਮਹੀਨਿਆਂ 'ਚ 120 ਦੇਸ਼ਾਂ ਨੂੰ ਇਹ ਦਵਾਈਅਾਂ ਦੀ ਕੀਤੀ ਸਪਲਾਈ : ਗੋਇਲ
NEXT STORY