ਨਵੀਂ ਦਿੱਲੀ— ਸ਼ੁੱਕਰਵਾਰ ਤਕ ਬੈਂਕ 'ਚ ਲੋਨ ਦੀ ਕਿਸ਼ਤ ਭਰਨੀ ਹੈ ਜਾਂ ਫਿਰ ਕਿਸੇ ਨੂੰ ਨਕਦ ਪੇਮੈਂਟ ਕਰਨੀ ਹੈ ਤਾਂ ਇਹ ਕੱਲ ਤਕ ਹੀ ਨਿਪਟਾ ਲਓ ਕਿਉਂਕਿ ਬੈਂਕਾਂ 'ਚ ਲਗਾਤਾਰ ਤਿੰਨ ਦਿਨ ਛੁੱਟੀ ਹੈ। ਅਜਿਹਾ ਨਾ ਹੋਵੇ ਕਿ ਦੇਰੀ ਦੇ ਚੱਕਰ 'ਚ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। 23 ਨਵੰਬਰ ਨੂੰ ਗੁਰਪੁਰਬ ਮੌਕੇ ਬੈਂਕ ਬੰਦ ਰਹਿਣਗੇ।24 ਨਵੰਬਰ ਨੂੰ ਚੌਥੇ ਸ਼ਨੀਵਾਰ ਅਤੇ 25 ਨਵੰਬਰ ਨੂੰ ਐਤਵਾਰ ਬੈਂਕਾਂ 'ਚ ਛੁੱਟੀ ਹੋਵੇਗੀ।
ਤਿੰਨ ਦਿਨ ਬੈਂਕ ਬੰਦ ਰਹਿਣ ਦੀ ਸਥਿਤੀ 'ਚ ਏ. ਟੀ. ਐੱਮ. 'ਚ ਵੀ ਪੈਸੇ ਦੀ ਕਮੀ ਹੋ ਸਕਦੀ ਹੈ। ਇਸ ਲਈ ਨਕਦੀ ਦਾ ਇੰਤਜ਼ਾਮ ਪਹਿਲਾਂ ਹੀ ਕਰ ਕੇ ਰੱਖੋ। ਹਾਲਾਂਕਿ ਜੇਕਰ ਤੁਸੀਂ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਪੇਮੈਂਟ ਸੰਬੰਧੀ ਕੋਈ ਮੁਸ਼ਕਿਲ ਆਉਣ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਬੈਂਕਾਂ ਵੱਲੋਂ ਵੀ ਪੂਰੀ ਕੋਸ਼ਿਸ਼ ਹੈ ਕਿ ਛੁੱਟੀਆਂ ਦੌਰਾਨ ਏ. ਟੀ. ਐੱਮ. 'ਚ ਨਕਦੀ ਦੀ ਕਮੀ ਨਾ ਹੋਵੇ।
ਇਸ ਦੇ ਇਲਾਵਾ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਕ ਸੂਚਨਾ 'ਚ ਕਿਹਾ ਹੈ ਕਿ ਉਸ ਦੇ ਜੋ ਗਾਹਕ ਇੰਟਰਨੈੱਟ ਬੈਂਕਿੰਗ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕਰਦੇ ਹਨ ਉਹ ਜਲਦ ਤੋਂ ਜਲਦ ਆਪਣਾ ਮੋਬਾਇਲ ਨੰਬਰ ਖਾਤੇ ਨਾਲ ਰਜਿਸਟਰ ਕਰਾ ਲੈਣ, ਨਹੀਂ ਤਾਂ ਇਹ ਸਰਵਿਸ ਉਨ੍ਹਾਂ ਲਈ ਬੰਦ ਹੋ ਜਾਵੇਗੀ।
ਐੱਸ. ਬੀ. ਆਈ. ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 1 ਦਸੰਬਰ ਤੋਂ ਪਹਿਲਾਂ ਆਪਣਾ ਮੋਬਾਇਲ ਨੰਬਰ ਬੈਂਕ 'ਚ ਰਜਿਸਟਰ ਕਰਾਉਣਾ ਹੋਵੇਗਾ, ਯਾਨੀ ਉਨ੍ਹਾਂ ਕੋਲ ਸਿਰਫ 30 ਨਵੰਬਰ ਤਕ ਮੌਕਾ ਹੈ।
13 ਮਹੀਨਿਆਂ 'ਚ ਕੁੱਲ 79.48 ਲੱਖ ਲੋਕਾਂ ਨੂੰ ਦਿੱਤਾ ਗਿਆ ਰੁਜ਼ਗਾਰ:EPFO
NEXT STORY