ਹੈਲਥ ਡੈਸਕ- ਫੈਟੀ ਲਿਵਰ ਇਕ ਖਤਰਨਾਕ ਸਮੱਸਿਆ ਹੈ, ਜਦੋਂ ਜ਼ਰੂਰਤ ਤੋਂ ਵੱਧ ਚਰਬੀ ਲਿਵਰ ਦੀਆਂ ਕੋਸ਼ਿਕਾਵਾਂ 'ਚ ਇਕੱਠੀ ਹੋ ਜਾਂਦੀ ਹੈ, ਉਦੋਂ ਇਹ ਪਰੇਸ਼ਾਨੀ ਸ਼ੁਰੂ ਹੁੰਦੀ ਹੈ। ਸ਼ੁਰੂਆਤ 'ਚ ਇਸ ਦੇ ਲੱਛਣ ਹਲਕੇ ਹੁੰਦੇ ਹਨ, ਜਿਵੇਂ ਕਿ ਥਕਾਵਟ, ਪੇਟ 'ਚ ਭਾਰੀਪਨ ਜਾਂ ਕਮਜ਼ੋਰੀ। ਬਹੁਤ ਵਾਰ ਲੋਕ ਇਸ ਦੇ ਸ਼ੁਰੂਆਤੀ ਲੱਛਣ ਨਹੀਂ ਪਛਾਣਦੇ ਅਤੇ ਬੀਮਾਰੀ ਵਧਣ 'ਤੇ ਹੀ ਇਸ ਬਾਰੇ ਪਤਾ ਲੱਗਦਾ ਹੈ। ਜੇ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਲਿਵਰ ਸਿਰੋਸਿਸ, ਸ਼ੂਗਰ ਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਕੁਝ ਸਬਜ਼ੀਆਂ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਕੇ ਕੇਵਲ 3 ਮਹੀਨਿਆਂ 'ਚ ਹੀ ਫੈਟੀ ਲਿਵਰ 'ਚ ਸੁਧਾਰ ਲਿਆਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
ਇਹ 5 ਸਬਜ਼ੀਆਂ ਹਨ ਸਭ ਤੋਂ ਲਾਭਦਾਇਕ:
ਪਾਲਕ
ਵਿਟਾਮਿਨ E, C ਅਤੇ ਫਾਈਬਰ ਨਾਲ ਭਰਪੂਰ ਪਾਲਕ ਲਿਵਰ ਨੂੰ ਡੈਮੇਜ ਅਤੇ ਸੋਜ ਤੋਂ ਬਚਾਉਂਦਾ ਹੈ। ਇਹ ਇੰਸੁਲਿਨ ਸੈਂਸਿਟਿਵਟੀ ਵਧਾਉਂਦਾ ਹੈ ਅਤੇ ਲਿਵਰ 'ਚ ਚਰਬੀ ਜਮ੍ਹਾ ਹੋਣ ਤੋਂ ਰੋਕਦਾ ਹੈ।

ਬ੍ਰੋਕਲੀ
ਇਸ 'ਚ ਮੌਜੂਦ ਗਲੂਕੋਸਿਨੋਲੇਟਸ ਲਿਵਰ ਨੂੰ ਡੀਟੌਕਸ ਕਰਨ ਅਤੇ ਫੈਟ ਘਟਾਉਣ 'ਚ ਮਦਦਗਾਰ ਹਨ। ਇਹ ਸੋਜ ਅਤੇ ਆਕਸੀਡੇਟਿਵ ਸਟ੍ਰੈੱਸ ਘਟਾਉਂਦੀ ਹੈ।
ਇਹ ਵੀ ਪੜ੍ਹੋ : ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ ਖਾਓ ਇਹ ਚੀਜ਼ਾਂ, ਜ਼ਿੰਦਗੀ ਭਰ ਨਹੀਂ ਲੱਗੇਗੀ 'ਐਨਕ'
ਬ੍ਰਸੈਲਸ ਸਪ੍ਰਾਊਟਸ
ਇਸ 'ਚ ਮੌਜੂਦ ਇੰਡੋਲ ਲਿਵਰ 'ਚ ਚਰਬੀ ਇਕੱਠੀ ਹੋਣ ਤੋਂ ਰੋਕਦਾ ਹੈ ਅਤੇ ਡੀਟੌਕਸੀਫਿਕੇਸ਼ਨ ਪ੍ਰੋਸੈਸ ਨੂੰ ਤੇਜ਼ ਕਰਦਾ ਹੈ। ਇਹ ਲਿਵਰ ਦੇ ਇੰਜਾਈਮਜ਼ ਨੂੰ ਬੈਲੈਂਸ ਰੱਖਦਾ ਹੈ।
ਕੇਲ
ਐਂਟੀਓਕਸੀਡੈਂਟ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਕੇਲ ਲਿਵਰ ਲਈ ਬਹੁਤ ਫਾਇਦੇਮੰਦ ਹੈ। ਇਹ ਸੋਜ ਘਟਾਉਂਦੀ ਹੈ ਅਤੇ ਫੈਟ ਜਮ੍ਹਾ ਹੋਣ ਤੋਂ ਰੋਕਦੀ ਹੈ।
ਗਾਜਰ
ਗਾਜਰ 'ਚ ਮੌਜੂਦ ਬੀਟਾ-ਕੈਰੋਟੀਨ ਵਿਟਾਮਿਨ A 'ਚ ਤਬਦੀਲ ਹੋ ਕੇ ਲਿਵਰ ਦੀਆਂ ਕੋਸ਼ਿਕਾਵਾਂ ਦੀ ਮੁਰੰਮਤ ਕਰਦਾ ਹੈ। ਇਸ ਨਾਲ ਫੈਟ ਘਟਦਾ ਹੈ, ਮੈਟਾਬੋਲਿਜ਼ਮ ਸੁਧਰਦਾ ਹੈ ਅਤੇ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।
ਪਾਲਕ, ਬ੍ਰੋਕਲੀ, ਬ੍ਰਸੈਲਸ ਸਪ੍ਰਾਊਟਸ, ਕੇਲ ਅਤੇ ਗਾਜਰ ਨੂੰ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰਕੇ 3 ਮਹੀਨਿਆਂ 'ਚ ਹੀ ਫੈਟੀ ਲਿਵਰ ਦੇ ਲੱਛਣ ਘਟਾਏ ਜਾ ਸਕਦੇ ਹਨ। ਸਹੀ ਲਾਈਫਸਟਾਈਲ ਨਾਲ ਇਹ ਸਬਜ਼ੀਆਂ ਜਿਗਰ ਦੀ ਸਿਹਤ ਮਜ਼ਬੂਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ, ਸਰੀਰ ਨੂੰ ਪਹੁੰਚ ਸਕਦੈ ਨੁਕਸਾਨ
NEXT STORY