ਮੁੰਬਈ (ਏਜੰਸੀ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਰੋਹਿਤ ਪੁਰੋਹਿਤ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਸ਼ੀਨਾ ਬਾਜਾਜ਼ ਮਾਪੇ ਬਣ ਗਏ ਹਨ। ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ ‘ਚ ਉਨ੍ਹਾਂ ਨੇ ਲਿਖਿਆ, “It’s a boy #Blessed”।
ਇਹ ਵੀ ਪੜ੍ਹੋ: ਝਟਕਾ! ਮਹਿੰਗਾ ਹੋ ਗਿਆ ਡੀਜ਼ਲ, ਜਾਣੋ ਨਵੀਆਂ ਕੀਮਤਾਂ

ਪੋਸਟ ਵਿੱਚ ਰੋਹਿਤ ਨੂੰ ਸ਼ੀਨਾ ਦੇ ਬੇਬੀ ਬੰਪ ਨੂੰ ਪਿਆਰ ਨਾਲ ਛੁਹਦੇ ਹੋਏ ਵੀਖਾਇਆ ਗਿਆ ਹੈ, ਜਦਕਿ ਅਗਲੀ ਤਸਵੀਰ ਵਿੱਚ ਨਵੇਂ ਮਾਪੇ ਆਪਣੇ ਖੁਸ਼ੀ ਦੇ ਪਲ ਨੂੰ ਫੈਨਜ਼ ਨਾਲ ਸਾਂਝਾ ਕਰਦੇ ਦਿਖੇ। ਫੈਨਜ਼ ਅਤੇ ਸਹਿਯੋਗੀ ਸਿਤਾਰਿਆਂ ਵੱਲੋਂ ਜੋੜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ ਦੀ ਕਿਲਕਾਰੀ
ਦੱਸ ਦੇਈਏ ਕਿ 30 ਅਪ੍ਰੈਲ ਨੂੰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿਚ ਅਰਮਾਨ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਰੋਹਿਤ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਉਸ ਦੀ ਪਤਨੀ ਮਾਪੇ ਬਣਨ ਵਾਲੇ ਹਨ। ਉਸ ਸਮੇਂ ਉਨ੍ਹਾਂ ਨੇ ਇੱਕ ਪਿਆਰੀ ਪੋਸਟ ਕਰਕੇ ਐਲਾਨ ਕੀਤਾ ਸੀ, ਜਿਸ ਵਿੱਚ ਇੱਕ ਸਾਈਨਬੋਰਡ ‘ਤੇ ਲਿਖਿਆ ਸੀ, “Mommy and Daddy. Expecting in 2025.” ਇਸ ਦੌਰਾਨ ਉਹ ਦੋਵੇਂ ਖੁਸ਼ੀ ਅਤੇ ਜਜ਼ਬਾਤਾਂ ਨਾਲ ਭਰੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਵੱਡੀ ਖਬਰ; UK 'ਚ ਸਿੱਖ ਔਰਤ ਨਾਲ ਦਰਿੰਦਗੀ ਕਰਨ ਵਾਲਾ ਸ਼ੱਕੀ ਗ੍ਰਿਫਤਾਰ
ਬੱਚੇ ਦੇ ਜਨਮ ਤੋਂ ਪਹਿਲਾਂ ਇਸ ਜੋੜੇ ਨੇ ਬੇਬੀ ਸ਼ਾਵਰ ਵੀ ਮਨਾਇਆ ਸੀ ਅਤੇ ਉਸ ਦੀਆਂ ਝਲਕੀਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ। ਇਸ ਮੌਕੇ ‘ਤੇ ਵੀ ਫੈਨਜ਼ ਨੇ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਅਤੇ ਦੁਆਵਾਂ ਭੇਜੀਆਂ। ਸ਼ੀਨਾ ਨੇ ਗਰਭ ਅਵਸਥਾ ਦੇ ਤਜਰਬੇ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸਨੇ ਦੱਸਿਆ ਸੀ ਕਿ ਨੀਂਦ ਨਾ ਆਉਣਾ, ਬੇਚੈਨੀ ਅਤੇ ਦਰਦ ਉਸਦੇ ਸਫ਼ਰ ਦਾ ਹਿੱਸਾ ਬਣੇ ਰਹੇ, ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਪੂਰੀ ਤਿਆਰੀ ਨਾਲ ਨਵੀਂ ਜ਼ਿੰਦਗੀ ਦਾ ਸਵਾਗਤ ਕਰਨ ਦੀ ਯੋਜਨਾ ਬਣਾਈ। ਉਹਨਾਂ ਦਾ ਕਹਿਣਾ ਸੀ ਕਿ ਇਹ ਯਾਤਰਾ ਭਾਵੇਂ ਮੁਸ਼ਕਲ ਰਹੀ, ਪਰ ਅਸੀਂ ਦਿਲੋਂ ਤਿਆਰੀ ਕਰ ਰਹੇ ਹਾਂ।
ਇਹ ਵੀ ਪੜ੍ਹੋ: ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest ਵੀਡੀਓ ਵੇਖ ਫੈਨਜ਼ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕੌਣ ਹਨ ਰਚਿਤ ਸਿੰਘ? ਜਿਸ ਨਾਲ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਗੁਪਚੁਪ ਕਰਵਾਈ ਮੰਗਣੀ!
NEXT STORY