ਬਿਜ਼ਨੈੱਸ ਡੈਸਕ - ਭਾਰਤ ਦੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕਰੀਬ 180 ਮਿਲੀਅਨ ਡਾਲਰ ਦੇ ਸ਼ੇਅਰ ਸੌਦੇ ਨੂੰ ਲੈ ਕੇ ਬੈਂਕ ਆਫ ਅਮਰੀਕਾ (ਬੋਫਾ) ਦੀ ਇਕ ਇਕਾਈ ’ਤੇ ਇਨਸਾਈਡਰ ਟ੍ਰੇਡਿੰਗ ਨਿਯਮਾਂ ਦੀ ਉਲੰਘਣਾ ਅਤੇ ਗੁਪਤ ਜਾਣਕਾਰੀ ਦੀ ਗਲਤ ਵਰਤੋਂ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਸੇਬੀ ਦਾ ਕਹਿਣਾ ਹੈ ਕਿ ਆਦਿਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਸ਼ੇਅਰਾਂ ਦੀ ਵਿਕਰੀ ਨਾਲ ਜੁੜੇ ਇਸ ਸੌਦੇ ਦੌਰਾਨ ਬੈਂਕ ਅੰਦਰੂਨੀ ‘ਚਾਈਨੀਜ਼ ਵਾਲ’ ਬਣਾਏ ਰੱਖਣ ’ਚ ਅਸਫਲ ਰਿਹਾ ਅਤੇ ਅਪ੍ਰਕਾਸ਼ਿਤ ਕੀਮਤ-ਸੰਵੇਦਨਸ਼ੀਲ ਜਾਣਕਾਰੀ ਵੱਖ-ਵੱਖ ਟੀਮਾਂ ਅਤੇ ਸੰਭਾਵੀ ਨਿਵੇਸ਼ਕਾਂ ਤੱਕ ਪਹੁੰਚਾਈ ਗਈ। ਸੇਬੀ ਨੇ ਇਸ ਸਬੰਧ ’ਚ 30 ਅਕਤੂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸੇਬੀ ਅਨੁਸਾਰ ਬੈਂਕ ਦੀ ਡੀਲ ਟੀਮ ਕੋਲ ਸ਼ੇਅਰ ਵਿਕਰੀ ਨਾਲ ਜੁੜੀ ਅਪ੍ਰਕਾਸ਼ਿਤ ਅਤੇ ਕੀਮਤ-ਸੰਵੇਦਨਸ਼ੀਲ ਜਾਣਕਾਰੀ ਮੌਜੂਦ ਸੀ। ਇਸ ਦੇ ਬਾਵਜੂਦ ਟੀਮ ਨੇ ਸੰਭਾਵੀ ਨਿਵੇਸ਼ਕਾਂ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਸੰਪਰਕ ਕੀਤਾ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਰੈਗੂਲੇਟਰੀ ਦਾ ਕਹਿਣਾ ਹੈ ਕਿ ਇਹ ਵਿਵਹਾਰ ਇਨਸਾਈਡਰ ਟ੍ਰੇਡਿੰਗ ਨਿਯਮਾਂ ਅਤੇ ਗੋਪਨੀਅਤਾ ਮਾਪਦੰਡਾਂ ਦੇ ਉਲਟ ਹੈ।
‘ਚਾਈਨੀਜ਼ ਵਾਲ’ ’ਚ ਖਾਮੀ
ਜਾਂਚ ’ਚ ਪਾਇਆ ਗਿਆ ਕਿ ਡੀਲ ਟੀਮ ਦੀ ਅਪੀਲ ’ਤੇ ਬੈਂਕ ਦੀ ਘਰੇਲੂ ਬ੍ਰੋਕਿੰਗ ਇਕਾਈ, ਰਿਸਰਚ ਟੀਮ ਅਤੇ ਏਸ਼ੀਆ-ਪੈਸੀਫਿਕ ਸਿੰਡੀਕੇਟ ਟੀਮ ਨੇ ਨਿਵੇਸ਼ਕਾਂ ਨਾਲ ਸੰਪਰਕ ਕੀਤਾ। ਇਨ੍ਹਾਂ ਟੀਮਾਂ ਨੇ ਵੈਲਿਊਏਸ਼ਨ ਰਿਪੋਰਟਸ ਅਤੇ ਹੋਰ ਗੁਪਤ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੇਬੀ ਨੇ ਕਿਹਾ ਕਿ ਇਸ ਨਾਲ ਬੈਂਕ ਦੀ ਅੰਦਰੂਨੀ ਕੰਟਰੋਲ ਵਿਵਸਥਾ ਅਤੇ ਚਾਈਨੀਜ਼ ਵਾਲ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉੱਠਦੇ ਹਨ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਸੌਦੇ ਦੀ ਸਮਾਂ-ਹੱਦ ਅਹਿਮ
ਸੇਬੀ ਮੁਤਾਬਿਕ ਬੈਂਕ ਨੂੰ 28 ਫਰਵਰੀ 2024 ਨੂੰ ਏ. ਬੀ. ਐੱਸ. ਐੱਲ. ਏ. ਐੱਮ. ਸੀ. ਦੇ ਸ਼ੇਅਰ ਵਿਕਰੀ ਸੌਦੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ 18 ਮਾਰਚ 2024 ਨੂੰ ਇਸ ਸੌਦੇ ਦਾ ਰਸਮੀ ਐਲਾਨ ਹੋਇਆ। ਇਸ ਵਿਚਾਲੇ ਦੇ ਸਮੇਂ ’ਚ ਨਿਵੇਸ਼ਕਾਂ ਤੋਂ ਫੀਡਬੈਕ ਲੈਣਾ ਅਤੇ ਜਾਣਕਾਰੀ ਸਾਂਝੀ ਕਰਨਾ ਨਿਯਮਾਂ ਦੀ ਉਲੰਘਣਾ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਨਿਵੇਸ਼ਕਾਂ ਨਾਲ ਸੰਪਰਕ ਦਾ ਵੇਰਵਾ
ਨੋਟਿਸ ’ਚ ਐੱਚ. ਡੀ. ਐੱਫ. ਸੀ. ਲਾਈਫ, ਨੋਰਗੇਸ ਬੈਂਕ ਅਤੇ ਏਨਾਮ ਹੋਲਡਿੰਗਸ ਨਾਲ ਹੋਏ ਸੰਪਰਕਾਂ ਦਾ ਜ਼ਿਕਰ ਹੈ। ਇਕ ਮਾਮਲੇ ’ਚ ਡੀਲ ਟੀਮ ਨੇ ਬ੍ਰੋਕਿੰਗ ਇਕਾਈ ਨੂੰ ਏ. ਬੀ. ਐੱਸ. ਐੱਲ. ਏ. ਐੱਮ. ਸੀ. ਅਤੇ ਆਦਿਤਿਆ ਬਿਰਲਾ ਸਮੂਹ ਦੀ ਵੈਲਿਊਏਸ਼ਨ ਰਿਪੋਰਟ ਏਨਾਮ ਹੋਲਡਿੰਗਸ ਨੂੰ ਦੇਣ ਨੂੰ ਕਿਹਾ।
ਇਕ ਹੋਰ ਉਦਾਹਰਣ ’ਚ ਹਾਂਗਕਾਂਗ ਸਥਿਤ ਏਸ਼ੀਆ-ਪੈਸੀਫਿਕ ਸਿੰਡੀਕੇਟ ਟੀਮ ਨੂੰ ਨੋਰਗੇਸ ਬੈਂਕ ਦੀ ਰੁਚੀ ਨੂੰ ਲੈ ਕੇ ਫੀਡਬੈਕ ਲੈਣ ਨੂੰ ਕਿਹਾ ਗਿਆ। ਸੇਬੀ ਨੇ ਸਪੱਸ਼ਟ ਕੀਤਾ ਕਿ ਇਹ ਟੀਮ ਡੀਲ ਟੀਮ ਦਾ ਹਿੱਸਾ ਨਹੀਂ ਸੀ, ਫਿਰ ਵੀ ਉਸ ਨਾਲ ਸੰਪਰਕ ਕਰਵਾਇਆ ਗਿਆ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਸੇਬੀ ਦੀ ਸਖਤ ਟਿੱਪਣੀ
ਰੈਗੂਲੇਟਰੀ ਨੇ ਕਿਹਾ ਕਿ ਬੈਂਕ ਨੇ ਸੌਦੇ ਨਾਲ ਜੁੜੀ ਜਾਣਕਾਰੀ ਨੂੰ ‘ਜ਼ਰੂਰਤ ਦੇ ਆਧਾਰ ’ਤੇ’ ਸਾਂਝਾ ਨਹੀਂ ਕੀਤਾ। ਇਸ ਤੋਂ ਇਲਾਵਾ ਜਾਂਚ ਦੌਰਾਨ ਮਹੱਤਵਪੂਰਨ ਤੱਥਾਂ ਨੂੰ ਦਬਾਉਣ ਅਤੇ ਗਲਤ ਬਿਆਨ ਦੇਣ ਦੇ ਦੋਸ਼ ਵੀ ਲਾਏ ਗਏ ਹਨ।
ਬੋਫਾ ਨੇ ਸੇਬੀ ਦੇ ਸਾਹਮਣੇ ਕੀਤੀ ਅਪੀਲ
ਮਾਮਲੇ ਨਾਲ ਜੁੜੇ ਇਕ ਸਰੋਤ ਅਨੁਸਾਰ, ਬੈਂਕ ਆਫ ਅਮਰੀਕਾ ਨੇ ਬਿਨਾਂ ਦੋਸ਼ ਸਵੀਕਾਰ ਕੀਤੇ ਦੋਸ਼ਾਂ ਦੇ ਨਿਪਟਾਰੇ ਲਈ ਸੇਬੀ ਦੇ ਸਾਹਮਣੇ ਅਪੀਲ ਕੀਤੀ ਹੈ, ਜੋ ਫਿਲਹਾਲ ਸਮੀਖਿਆ ਅਧੀਨ ਹੈ।
ਇਹ ਮਾਮਲਾ 2024 ’ਚ ਇਕ ਵਿਸਲਬਲੋਅਰ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬੈਂਕ ਨੂੰ ਅੰਦਰੂਨੀ ਜਾਂਚ ਕਰਨੀ ਪਈ ਅਤੇ ਕੁਝ ਸੀਨੀਅਰ ਅਧਿਕਾਰੀਆਂ ਨੇ ਅਹੁਦਾ ਛੱਡਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਆਸਮਾਨ ’ਚ ਅਡਾਣੀ ਦੀ ਐਂਟਰੀ, ਬ੍ਰਾਜ਼ੀਲ ਦੀ ਕੰਪਨੀ ਐਂਬ੍ਰਾਇਰ ਨਾਲ ਕੀਤਾ ਵੱਡਾ ਕਰਾਰ!
NEXT STORY