ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਖੇਤੀ ਮਸ਼ਨੀਰੀ 'ਚ ਕਰਜ਼ ਦੀ ਮੰਗ ਨੂੰ ਸੁਧਾਰਣ ਲਈ ਇਕ ਹੋਰ ਪਹਿਲ ਕੀਤੀ ਹੈ।
ਬੈਂਕ ਨੇ ਟਰੈਕਟਰ ਫਾਈਨੈਂਸ ਕਾਰੋਬਾਰ ਲਈ ਮਹਿੰਦਰਾ ਐਂਡ ਮਹਿੰਦਰਾ ਨਾਲ ਕਰਾਰ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਟਰੈਕਟਰ ਖਰੀਦਣ 'ਚ ਪ੍ਰੇਸ਼ਾਨੀ ਮੁਕਤ ਕਰਜ਼ ਮਿਲਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਟਰੈਕਟਰ ਖਰੀਦਦਾਰਾਂ ਨੂੰ ਆਕਰਸ਼ਤ ਕਰਨ ਲਈ ਪ੍ਰੋਮੋਸ਼ਨਲ ਆਫਰ ਵੀ ਦਿੱਤੇ ਜਾ ਸਕਦੇ ਹਨ।
ਬੜੌਦਾ ਬੈਂਕ ਦੀ ਤਰਫੋਂ ਬੈਂਕ ਦੇ ਜਨਰਲ ਮੈਨੇਜਰ (ਜ਼ੋਨਲ ਹੈਡ, ਮੁੰਬਈ ਜ਼ੋਨ), ਮਧੁਰ ਕੁਮਾਰ ਤੇ ਮਹਿੰਦਰਾ ਐਂਡ ਮਹਿੰਦਰਾ ਦੇ ਨੈਸ਼ਨਲ ਸੇਲਜ਼ ਪ੍ਰਮੁੱਖ ਸੁਨੀਲ ਜਾਨਸਨ ਵੱਲੋਂ ਇਸ ਸਮਝੌਤੇ 'ਤੇ ਦਸਤਖਤ ਕੀਤੇ ਗਏ। ਬੈਂਕ ਦੇ ਮੁੱਖ ਦਫ਼ਤਰ ਬੜੌਦਾ ਤੋਂ ਜਰਨਲ ਮੈਨੇਜਰ ਅਤੇ ਮੁਖੀ (ਗ੍ਰਾਮੀਣ ਤੇ ਖੇਤੀ ਬੈਂਕਿੰਗ) ਐੱਮ. ਵੀ. ਮੁਰਲੀ ਕ੍ਰਿਸ਼ਨਾ ਵੀ ਆਨਲਾਈਨ ਜ਼ਰੀਏ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ।
ਇਸ ਮੌਕੇ, ਬੈਂਕ ਆਫ ਬੜੌਦਾ ਦੇ ਜਨਰਲ ਮੈਨੇਜਰ ਮਧੁਰ ਕੁਮਾਰ ਨੇ ਕਿਹਾ, “ਬੈਂਕ ਆਫ ਬੜੌਦਾ ਆਪਣੇ ਕਾਰੋਬਾਰੀ ਯਤਨਾਂ 'ਚ ਹਮੇਸ਼ਾਂ ਗਾਹਕ ਕੇਂਦ੍ਰਿਤ ਰਿਹਾ ਹੈ। ਬੈਂਕ ਆਫ ਬੜੌਦਾ ਅਤੇ ਮਹਿੰਦਰਾ ਅਤੇ ਮਹਿੰਦਰਾ ਵਿਚਾਲੇ ਇਹ ਸਮਝੌਤਾ ਖੇਤੀਬਾੜੀ ਕਾਰੋਬਾਰ ਨੂੰ ਹੁਲਾਰਾ ਦੇਵੇਗਾ ਅਤੇ ਟਰੈਕਟਰ ਖਰੀਦਣ ਲਈ ਮੁਸ਼ਕਲ ਰਹਿਤ ਕਰਜ਼ਾ ਸਹੂਲਤਾਂ ਦੇਣ 'ਚ ਕਿਸਾਨਾਂ ਦੀ ਮਦਦ ਕਰੇਗਾ।''
ਸਾਈਬਰ ਹਮਲੇ ਦੀ ਲਪੇਟ ’ਚ ਹਲਦੀਰਾਮ, ਡਾਟਾ ਵਾਪਸ ਕਰਨ ਦੇ ਮੰਗੇ 7 ਲੱਖ ਰੁਪਏ
NEXT STORY