ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਬੈਂਕ ਆਫ ਬੜੌਦਾ (ਬੀ.ਓ.ਬੀ.) ਨੇ ਘਰੇਲੂ ਰਿਟੇਲ ਟਰਮ ਡਿਪਾਜ਼ਿਟ 'ਤੇ ਵਿਆਜ ਦਰ 'ਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਚੋਣਵੇਂ ਮਿਆਦੀ ਜਮਾਂ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਜਿਨ੍ਹਾਂ ਜਮ੍ਹਾਂ ਰਕਮਾਂ 'ਤੇ ਵਿਆਜ ਦਰਾਂ ਵਧੀਆਂ ਹਨ, ਉਨ੍ਹਾਂ ਵਿੱਚ NRO (ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ) ਅਤੇ NRE (ਨਾਨ ਰੈਜ਼ੀਡੈਂਟ ਐਕਸਟਰਨਰੀ ਅਕਾਊਂਟ) ਟਰਮ ਡਿਪਾਜ਼ਿਟ ਸ਼ਾਮਲ ਹਨ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ
BOB ਨੇ ਇਕ ਬਿਆਨ 'ਚ ਕਿਹਾ ਕਿ ਇਹ ਦਰਾਂ 2 ਕਰੋੜ ਰੁਪਏ ਤੋਂ ਘੱਟ ਜਮ੍ਹਾ 'ਤੇ ਲਾਗੂ ਹੋਣਗੀਆਂ। ਨਵੀਆਂ ਦਰਾਂ 17 ਮਾਰਚ 2023 ਤੋਂ ਲਾਗੂ ਹੋ ਗਈਆਂ ਹਨ। ਬੈਂਕ ਆਫ ਬੜੌਦਾ ਟੈਕਸ ਸੇਵਿੰਗ ਟਰਮ ਡਿਪਾਜ਼ਿਟ ਅਤੇ ਬੜੌਦਾ ਐਡਵਾਂਟੇਜ ਫਿਕਸਡ ਡਿਪਾਜ਼ਿਟ 'ਤੇ ਵੀ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਤਿੰਨ ਸਾਲ ਤੋਂ ਪੰਜ ਸਾਲ ਦੀ ਮਿਆਦ ਲਈ ਜਮ੍ਹਾ 'ਤੇ ਵਿਆਜ ਦਰ ਹੁਣ 6.5 ਫੀਸਦੀ ਹੋਵੇਗੀ। ਨਿਵਾਸੀ ਭਾਰਤੀ ਸੀਨੀਅਰ ਨਾਗਰਿਕਾਂ ਦੇ ਮਾਮਲੇ ਵਿੱਚ, ਇਹ 7.15 ਪ੍ਰਤੀਸ਼ਤ ਹੈ। ਪੰਜ ਸਾਲ ਤੋਂ ਦਸ ਸਾਲ ਤੱਕ ਦੀ ਮਿਆਦੀ ਜਮਾਂ 'ਤੇ ਵਿਆਜ ਦੀ ਦਰ 6.5 ਫੀਸਦੀ ਹੋਵੇਗੀ ਜਦਕਿ ਸੀਨੀਅਰ ਨਾਗਰਿਕਾਂ ਲਈ ਇਹ 7.5 ਫੀਸਦੀ ਹੋਵੇਗੀ।
ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਵਧੀ ਮੁਸੀਬਤ, IMF ਨੇ ਕਰਜ਼ੇ ਲਈ ਰੱਖੀਆਂ ਸਖ਼ਤ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਹੁਦੇ ਲਈ ਮੰਗੀਆਂ ਅਰਜ਼ੀਆਂ
NEXT STORY