ਨਵੀਂ ਦਿੱਲੀ — ਬੈਂਕ ਆਫ ਮਹਾਰਾਸ਼ਟਰ ਬੋਰਡ(ਬੀ.ਓ.ਐੱਮ.) ਨੇ ਸੀ.ਈ.ਓ. ਅਤੇ ਐੱਮ.ਡੀ. ਰਵਿੰਦਰ ਮਰਾਠੇ ਅਤੇ ਕਾਰਜਕਾਰੀ ਡਾਇਰੈਕਟਰ ਆਰ.ਕੇ. ਗੁਪਤਾ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਤੋਂ ਉਨ੍ਹਾਂ ਦੀ ਸ਼ਕਤੀਆਂ ਖੋਹ ਲਈਆਂ ਹਨ। ਮਰਾਠੇ ਅਤੇ ਗੁਪਤਾ ਨੂੰ 3000 ਹਜ਼ਾਰ ਕਰੋੜ ਦੇ ਡੀ.ਐੱਸ.ਕੇ. ਗਰੁੱਪ ਲੋਨ ਡਿਫਾਲਟ ਮਾਮਲੇ 'ਚ ਪੁਣੇ ਪੁਲਸ ਦੀ ਇਕੋਨਾਮਿਕ ਆਫੈਂਸ ਵਿੰਗ ਨੇ ਗ੍ਰਿਫਤਾਰ ਕੀਤਾ ਸੀ। ਫਿਲਹਾਲ ਦੋਵੇਂ ਬੇਲ 'ਤੇ ਹਨ।
ਇਨ੍ਹਾਂ ਮਾਮਲਿਆਂ 'ਚ ਕੇਸ ਹੋਇਆ ਦਰਜ
ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਦਿਵਾਲੀਆ ਹੋ ਚੁੱਕੇ ਡੀ.ਐੱਸ.ਕੇ. ਗਰੁੱਪ ਨੂੰ ਗਲਤ ਤਰੀਕੇ ਨਾਲ ਲੋਨ ਦਵਾਉਣ 'ਚ ਸਹਾਇਤਾ ਕੀਤੀ। ਪੂਣੇ ਪੁਲਸ ਦੀ ਇਕੋਨਾਮਿਕ ਆਫੈਂਸ ਵਿੰਗ ਨੇ ਅਰੈਸਟ ਕੀਤੇ ਗਏ ਲੋਕਾਂ ਵਿਰੁੱਧ ਚੀਟਿੰਗ, ਫੋਜ਼ਦਾਰੀ, ਕ੍ਰਿਮਿਨਲ ਕਾਂਸਪਿਰੇਸੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਬੈਂਕ ਦੇ ਸਾਬਕਾ ਸੀ.ਐੱਮ.ਡੀ. ਸੁਸ਼ੀਲ ਮੁਹਨੋਤ ਨੂੰ ਜੈਪੁਰ ਤੋਂ ਅਰੈਸਟ ਕੀਤਾ ਗਿਆ ਸੀ। ਪੁਲਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਬੈਂਕ ਆਫ ਮਹਾਰਾਸ਼ਟਰ ਦੇ ਸੀ.ਈ.ਓ. ਰਵਿੰਦਰ ਮਰਾਠੇ ਸਮੇਤ ਬੈਂਕ ਦੇ ਕਈ ਅਧਿਕਾਰੀਆਂ ਨੇ ਦਿਵਾਲੀਆ ਹੋ ਚੁੱਕੇ ਬਿਲਡਰ ਡੀ.ਐੱਸ. ਕੁਲਕਰਣੀ ਨੂੰ ਲੋਨ ਦਵਾਉਣ 'ਚ ਸਹਾਇਤਾ ਕੀਤੀ ਸੀ। ਰਿਪੋਰਟਸ ਅਨੁਸਾਰ ਬੈਂਕ ਅਧਿਕਾਰੀਆਂ ਨੂੰ ਉਸ ਦੇ ਦਿਵਾਲੀਆ ਹੋਣ ਦੀ ਜਾਣਕਾਰੀ ਸੀ।
124 ਜਾਇਦਾਦ ਅਟੈਚ ਕਰਨ ਲਈ ਜਾਰੀ ਹੋਇਆ ਸੀ ਨੋਟਿਸ
ਬੈਂਕ ਆਫ ਮਹਾਰਾਸ਼ਟਰ ਦੇ 2 ਆਫਿਸ਼ੀਅਲ ਦੇ ਇਲਾਵਾ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਡੀ.ਐੱਸ.ਕੇ. ਗਰੁੱਪ ਦੇ ਸੀ.ਏ. ਸੁਨੀਲ ਘਾਟਪਾਂਡੇ, ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਾਇਸ ਪ੍ਰੈਜ਼ੀਡੈਂਟ ਰਾਜੀਵ ਨੇਵਾਸਕਰ ਅਤੇ ਬੈਂਕ ਆਫ ਮਹਾਰਾਸ਼ਟਰ ਦੇ ਜ਼ੋਨਲ ਮੈਨੇਜਰ ਨਿਤਿਆਨੰਦ ਦੇਸ਼ਪਾਂਡੇ ਵੀ ਸ਼ਾਮਲ ਹਨ। ਪਿਛਲੇ ਮਹੀਨੇ ਮਹਾਰਾਸ਼ਟਰ ਸਰਕਾਰ ਨੇ ਕੁਲਕਰਣੀ , ਉਨ੍ਹਾਂ ਦੀ ਪਤਨੀ ਅਤੇ ਡੀ.ਐੱਸ.ਕੇ. ਗਰੁੱਪ ਦੇ ਅਧਿਕਾਰੀਆਂ ਨਾਲ ਜੁੜੀਆਂ 124 ਜਾਇਦਾਦਾਂ, 276 ਬੈਂਕ ਖਾਤੇ ਅਤੇ 46 ਵਾਹਨ ਅਟੈਚ ਕਰਨ ਦਾ ਨੋਟਿਸ ਜਾਰੀ ਕੀਤਾ ਸੀ।
WhatsApp ਨਾਲ ਭੁਗਤਾਨ, ਅਮਰੀਕਾ ਜਾਵੇਗੀ ਤੁਹਾਡੀ ਪਛਾਣ!
NEXT STORY