ਜਲੰਧਰ (ਇੰਟ.) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ ਬੈਂਕਾਂ ਨੇ ਹੋਮ ਲੋਨ ’ਤੇ ਵਿਆਜ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਦੇਸ਼ ਦੇ 6 ਵੱਡੇ ਬੈਂਕਾਂ ਨੇ ਹੋਮ ਲੋਨ ’ਤੇ ਵਿਆਜ ਘਟਾ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਆਰ. ਬੀ. ਆਈ. ਨੇ 7 ਫਰਵਰੀ ਨੂੰ ਆਪਣੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਮੀਟਿੰਗ ਵਿਚ ਰੈਪੋ ਰੇਟ ਵਿਚ 25 ਬੇਸਿਸ ਪੁਆਇੰਟ ਭਾਵ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਇਹ ਘੱਟ ਕੇ 6.25 ਫੀਸਦੀ ਹੋ ਗਿਆ ਹੈ, ਜਦਕਿ ਪਿਛਲੇ 2 ਸਾਲਾਂ ਵਿਚ ਇਹ ਦਰ ਸਥਿਰ ਸੀ। ਆਰ. ਬੀ. ਆਈ. ਦੇ ਇਸ ਫੈਸਲੇ ਨਾਲ ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਸਮੇਤ ਕਈ ਬੈਂਕਾਂ ਨੇ ਵੀ ਆਪਣੇ ਰੈਪੋ ਲਿੰਕਡ ਲੈਂਡਿੰਗ ਰੇਟ (ਆਰ. ਐੱਲ. ਐੱਲ. ਆਰ.) ਵਿਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਰੈਪੋ ਲਿੰਕਡ ਲੈਂਡਿੰਗ ਰੇਟ ਉਹ ਰੇਟ ਹੁੰਦੇ ਹਨ, ਜਿਸ ’ਤੇ ਬੈਂਕ ਗਾਹਕਾਂ ਨੂੰ ਕਰਜ਼ਾ ਦਿੰਦੇ ਹਨ। ਇਹ ਦਰ ਸਿੱਧੇ ਆਰ. ਬੀ. ਆਈ. ਦੀ ਰੈਪੋ ਦਰ ਨਾਲ ਜੁੜੀ ਹੁੰਦੀ ਹੈ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਕੇਨਰਾ ਬੈਂਕ ਨੇ ਆਪਣੇ ਆਰ. ਐੱਲ. ਐੱਲ. ਆਰ. ਨੂੰ 9.25 ਤੋਂ ਘਟਾ ਕੇ 9.00 ਫੀਸਦੀ ਕਰ ਦਿੱਤਾ ਹੈ। ਬੈਂਕ ਆਫ ਬੜੌਦਾ ਨੇ ਆਪਣੀ ਵਿਆਜ ਦਰਾਂ ਨੂੰ ਸੋਧ ਕੇ 8.90 ਫੀਸਦੀ ਕਰ ਦਿੱਤਾ ਹੈ। ਬੈਂਕ ਆਫ ਇੰਡੀਆ ਨੇ ਆਪਣੀ ਆਰ. ਐੱਲ. ਐੱਲ. ਆਰ. ਨੂੰ 9.10 ਤੇ ਯੂਨੀਅਨ ਬੈਂਕ ਆਫ ਇੰਡੀਆ ਨੇ 9.25 ਤੋਂ ਘਟਾ ਕੇ 9 ਫੀਸਦੀ ਕਰ ਦਿੱਤਾ ਹੈ। ਜਦੋਂ ਕਿ ਇੰਡੀਅਨ ਓਵਰਸੀਜ਼ ਬੈਂਕ ਨੇ ਆਪਣੇ ਆਰ. ਐੱਲ. ਐੱਲ. ਆਰ. ’ਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ, ਜਿਸ ਨਾਲ ਇਹ 9.35 ਤੋਂ ਘੱਟ ਕੇ 9.10 ਫੀਸਦੀ ਹੋ ਗਿਆ ਹੈ। ਜਦੋਂ ਕਿ ਪੀ. ਐੱਨ. ਬੀ. ਨੇ ਵੀ ਆਪਣੀ ਆਰ. ਐੱਲ. ਐੱਲ. ਆਰ. ਨੂੰ 9.25 ਤੋਂ ਘਟਾ ਕੇ 9.00 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
ਇਹ ਵੀ ਪੜ੍ਹੋ : ਨੀਤਾ ਅੰਬਾਨੀ ਨੇ ਖੋਲ੍ਹੇ ਦਿਲ ਦੇ ਰਾਜ਼! ਦੱਸਿਆ ਅਨੰਤ ਦੇ ਵਿਆਹ ਤੇ ਕਿਉਂ ਕੀਤਾ ਇੰਨਾ ਖ਼ਰਚਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSNL ਦੀ 17 ਸਾਲਾਂ ਬਾਅਦ ਸ਼ਾਨਦਾਰ ਵਾਪਸੀ, 2007 ਤੋਂ ਬਾਅਦ ਕੰਪਨੀ ਨੇ ਹਾਸਲ ਕੀਤਾ ਲਾਭ
NEXT STORY