ਨਵੀਂ ਦਿੱਲੀ - ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਸੰਸਥਾਪਕ ਨੀਤਾ ਅੰਬਾਨੀ ਨੇ ਬਲੂਮਬਰਗ ਟੈਲੀਵਿਜ਼ਨ 'ਤੇ ਹਸਲਿੰਡਾ ਅਮੀਨ ਨਾਲ ਇੱਕ ਇੰਟਰਵਿਊ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ । ਇਥੇ ਉਨ੍ਹਾਂ ਨੇ ਅਨੰਤ ਅੰਬਾਨੀ ਨੇ ਵਿਆਹ ਮੌਕੇ ਕੀਤੇ ਵਾਧੂ ਖ਼ਰਚੇ ਅਤੇ ਖੇਡਾਂ ਵਿੱਚ ਔਰਤਾਂ ਤੇ ਭਾਰਤ ਦੀ ਓਲੰਪਿਕ ਸਥਿਤੀ 'ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ : RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
ਜ਼ਿਕਰਯੋਗ ਹੈ ਕਿ ਅਨੰਤ ਅੰਬਾਨੀ ਦੇ ਵਿਆਹ ਦੀ ਸ਼ਾਨੋ-ਸ਼ੌਕਤ ਨੂੰ ਲੈ ਕੇ ਅੰਬਾਨੀ ਪਰਿਵਾਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਨੰਤ ਅੰਬਾਨੀ ਦੇ ਵਿਆਹ ਮੌਕੇ ਕੀਤੇ ਖ਼ਰਚਿਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹਰ ਮਾਂ-ਬਾਪ ਆਪਣੇ ਬੱਚਿਆਂ ਦੇ ਵਿਆਹ ਲਈ ਆਪਣੇ ਸਮਰਥਾ ਦੇ ਹਿਸਾਬ ਨਾਲ ਵਧੀਆ ਕਰਦਾ ਹੈ। ਅਸੀਂ ਵਿਆਹ ਦੌਰਾਨ ਭਾਰਤ ਦਾ ਸੱਭਿਆਚਾਰ, ਸੰਸਕ੍ਰਿਤੀ ਅਤੇ ਵਿਰਾਸਤੀ ਪਰੰਪਰਾ ਨੂੰ ਲੋਕਾਂ ਸਾਹਮਣੇ ਲਿਆਉਣ 'ਚ ਕਾਮਯਾਬ ਰਹੇ। ਅਸੀਂ ਵਿਆਹ ਦੌਰਾਨ ਭਾਰਤੀ ਦੀਆਂ ਬਣੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਦੂਜੇ ਪਾਸੇ ਨੀਤਾ ਅੰਬਾਨੀ ਦਾ ਕ੍ਰਿਕਟ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ (IPL) ਦੌਰਾਨ, ਉਹ ਫੀਲਡ 'ਤੇ ਆਪਣੀ ਟੀਮ ਮੁੰਬਈ ਇੰਡੀਅਨਜ਼ ਲਈ ਚੀਅਰ ਕਰਦੀ ਦਿਖਾਈ ਦਿੰਦੀ ਹੈ। ਬਲੂਮਬਰਗ ਨੂੰ ਦਿੱਤੇ ਇੰਟਰਵਿਊ 'ਚ ਨੀਤਾ ਨੇ ਆਪਣੇ ਇਸ 'ਪਿਆਰ' ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਕਿਹਾ ਕਿ ਕ੍ਰਿਕਟ ਉਸਦੀ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ ਅਤੇ ਉਹ ਅਜੇ ਵੀ ਇਸ ਦੀਆਂ ਪੇਚੀਦਗੀਆਂ ਸਿੱਖ ਰਹੀ ਹੈ।
ਇਹ ਵੀ ਪੜ੍ਹੋ : Indian Currency ਅੱਗੇ ਫਿਰ ਝੁਕਿਆ ਡਾਲਰ, ਚੀਨ ਤੇ ਜਾਪਾਨ ਦੀਆਂ ਮੁਦਰਾਵਾਂ ਨੂੰ ਵੀ ਪਛਾੜਿਆ
ਨੀਤਾ ਅੰਬਾਨੀ ਨੇ ਇੱਕ ਪੁਰਾਣੀ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਕੱਢਣ ਵਿੱਚ ਮਦਦ ਕੀਤੀ ਸੀ। ਦਰਅਸਲ, ਰਿਲਾਇੰਸ ਆਈਪੀਐਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਦੀ ਮਾਲਕ ਹੈ। ਇਸ ਕਾਰਨ ਨੀਤਾ ਅਤੇ ਆਕਾਸ਼ ਅੰਬਾਨੀ ਆਈਪੀਐਲ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਸ਼ੁਰੂਆਤ 'ਚ ਉਸ ਨੂੰ ਕ੍ਰਿਕਟ ਦਾ ਜ਼ਿਆਦਾ ਗਿਆਨ ਨਾ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕ੍ਰਿਕਟ ਦੇ ਤਕਨੀਕੀ ਸ਼ਬਦ ਉਸ ਦੀ ਸਮਝ ਤੋਂ ਬਾਹਰ ਸਨ। ਉਸ ਨੂੰ ਨਹੀਂ ਪਤਾ ਸੀ ਕਿ ਸਪਿਨ ਗੇਂਦਬਾਜ਼ੀ ਜਾਂ ਤੇਜ਼ ਗੇਂਦਬਾਜ਼ੀ ਕੀ ਹੁੰਦੀ ਹੈ? ਪਰ ਹੌਲੀ-ਹੌਲੀ ਉਸ ਨੇ ਖਿਡਾਰੀਆਂ ਨਾਲ ਗੱਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ।
ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ 'ਤੇ ਵਧੀ ਸਖ਼ਤੀ, 5 ਦਿਨਾਂ ਚ ਨਹੀਂ ਕੀਤੀ ਕਾਰਵਾਈ ਤਾਂ ਲੱਗਣਗੇ ਭਾਰੀ ਜੁਰਮਾਨੇ
ਮਹਿਲਾ ਟੀਮ ਦਿਲ ਦੇ ਨੇੜੇ
ਨੀਤਾ ਅੰਬਾਨੀ ਨੇ ਇਹ ਵੀ ਦੱਸਿਆ ਕਿ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਉਨ੍ਹਾਂ ਦੇ ਦਿਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਕੁਝ ਸਹਿਣਾ ਪੈਂਦਾ ਹੈ, ਉਨ੍ਹਾਂ ਦਾ ਸੰਘਰਸ਼ ਵੱਡਾ ਹੁੰਦਾ ਹੈ। ਅੰਬਾਨੀ ਨੇ ਕਿਹਾ ਕਿ ਲੜਕੀਆਂ ਪ੍ਰਤੀ ਮਾਪਿਆਂ ਦਾ ਨਜ਼ਰੀਆ ਲੜਕਿਆਂ ਵਰਗਾ ਨਹੀਂ ਹੈ। ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਆਸਾਨੀ ਨਾਲ ਇਜਾਜ਼ਤ ਨਹੀਂ ਮਿਲਦੀ। ਖੇਡ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਵੀ ਸੀਮਤ ਹੈ। ਅਜਿਹੇ ਵਿੱਚ ਜਦੋਂ ਛੋਟੇ ਕਸਬਿਆਂ ਦੀਆਂ ਇਹ ਕੁੜੀਆਂ ਸਾਡੇ ਲਈ ਖੇਡਦੀਆਂ ਹਨ ਅਤੇ ਆਪਣੇ ਸੰਘਰਸ਼ ਦੀ ਕਹਾਣੀ ਸੁਣਾਉਂਦੀਆਂ ਹਨ ਤਾਂ ਉਨ੍ਹਾਂ ਦੀ ਕਾਮਯਾਬੀ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕਦੋਂ ਲਾਗੂ ਹੋਵੇਗੀ UPS, ਕਰਮਚਾਰੀਆਂ ਨੂੰ ਮਿਲੇਗਾ ਸਥਿਰ ਅਤੇ ਵਧਦੀ ਪੈਨਸ਼ਨ ਦਾ ਲਾਭ
NEXT STORY