ਨਵੀਂ ਦਿੱਲੀ— ਬੈਂਕਾਂ ਨੇ 'ਤਿੰਨ ਲੱਖ ਕਰੋੜ ਰੁਪਏ ਦੀ ਸੰਕਟਕਾਲੀਨ ਕਰਜ਼ ਸੁਵਿਧਾ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.)' ਤਹਿਤ ਹੁਣ ਤੱਕ 42 ਲੱਖ ਐੱਮ. ਐੱਸ. ਐੱਮ. ਈ. ਲਈ 1.63 ਲੱਖ ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੇਸ਼ ਦੀ ਅਰਥਵਿਵਸਥਾ 'ਚ ਐੱਮ. ਐੱਸ. ਐੱਮ. ਈ. ਯਾਨੀ ਛੋਟੇ ਕਾਰੋਬਾਰਾਂ ਦਾ ਮਹੱਤਵਪੂਰਨ ਯੋਗਦਾਨ ਹੈ, ਕੰਮਕਾਰਾਂ ਨੂੰ ਚਲਾਈ ਰੱਖਣ ਲਈ ਬੈਂਕਾਂ ਤੋਂ ਕਰਜ਼ ਦੇ ਰੂਪ 'ਚ ਸਹਾਇਤਾ ਪ੍ਰਾਪਤ ਹੋਣ ਨਾਲ ਇਨ੍ਹਾਂ 'ਚ ਰੋਜ਼ਗਾਰ ਦੀ ਸਥਿਤੀ ਬਿਹਤਰ ਹੋਵੇਗੀ। ਦੇਸ਼ ਦੇ ਰੋਜ਼ਗਾਰ 'ਚ ਵੀ ਇਸ ਖੇਤਰ ਦਾ ਵੱਡਾ ਯੋਗਦਾਨ ਹੈ।
ਵਿੱਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਈ. ਸੀ. ਐੱਲ. ਜੀ. ਐੱਸ. ਯੋਜਨਾ ਤਹਿਤ 10 ਸਤੰਬਰ ਤੱਕ 25 ਲੱਖ ਐੱਮ. ਐੱਸ. ਐੱਮ. ਈ. ਨੂੰ 1.18 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ।
ਕੋਵਿਡ-19 ਸੰਕਰਮਣ ਦੇ ਫੈਲਣ ਨੂੰ ਰੋਕਣ ਲਈ ਲਾਗੂ ਤਾਲਾਬੰਦੀ ਕਾਰਨ ਐੱਮ. ਐੱਸ. ਐੱਮ. ਈ. ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੰਕਟਕਾਲੀਨ ਕਰਜ਼ ਸੁਵਿਧਾ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮਈ 'ਚ ਘੋਸ਼ਿਤ 20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਮੁਹਿੰਮ ਪੈਕੇਜ ਦਾ ਸਭ ਤੋਂ ਵੱਡਾ ਹਿੱਸਾ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ 10 ਸਤੰਬਰ ਤੱਕ ਜਨਤਕ ਖੇਤਰ ਦੇ ਬੈਂਕਾਂ ਅਤੇ ਨਿੱਜੀ ਬੈਂਕਾਂ ਨੇ ਇਸ ਯੋਜਨਾ ਤਹਿਤ 42,01,576 ਐੱਮ. ਐੱਸ. ਐੱਮ. ਈ. ਦਾ 1,63,226.49 ਕਰੋੜ ਰੁਪਏ ਦਾ ਹੋਰ ਕਰਜ਼ਾ ਮਨਜ਼ੂਰ ਕੀਤਾ ਹੈ। ਇਸ 'ਚ 25,01,999 ਇਕਾਈਆਂ ਨੂੰ 1,18,138.64 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ।
'ਸਾਲਾਨਾ GST ਰਿਟਰਨ ਜਮ੍ਹਾ ਕਰਾਉਣ ਦੀ ਤਾਰੀਖ਼ ਵਧਾਉਣ ਦੀ ਮੰਗ'
NEXT STORY