ਬਿਜ਼ਨੈੱਸ ਡੈਸਕ : ਰੱਖੜੀ ਅਤੇ ਜਨਮ ਅਸ਼ਟਮੀ ਤੋਂ ਬਾਅਦ ਬਾਕੀ ਦੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਗਣੇਸ਼ ਉਤਸਵ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਗਣੇਸ਼ ਚਤੁਰਥੀ ਤੋਂ ਸ਼ੁਰੂ ਹੋ ਕੇ ਅਨੰਤ ਚਤੁਰਦਸ਼ੀ ਨੂੰ ਸਮਾਪਤ ਹੋਵੇਗਾ। ਇਸ ਤਿਉਹਾਰ ਦੀ ਤਿਆਰੀ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ ਨੂੰ ਹੈ। ਇਸ ਮੌਕੇ ਦੇਸ਼ ਦੇ ਬੈਂਕ ਤਿੰਨ ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼
ਤਿੰਨ ਦਿਨ ਬੰਦ ਰਹਿਣਗੇ ਬੈਂਕ
ਦੇਸ਼ ਦੇ ਕਈ ਸੂਬਿਆਂ 'ਚ ਗਣੇਸ਼ ਚਤੁਰਥੀ ਦੇ ਮੌਕੇ ਬੈਂਕਾਂ 'ਚ ਛੁੱਟੀਆਂ ਹੋਣਗੀਆਂ। ਵੱਖ-ਵੱਖ ਥਾਵਾਂ 'ਤੇ 18, 19 ਅਤੇ 20 ਸਤੰਬਰ ਨੂੰ ਬੈਂਕ ਬੰਦ ਰਹਿਣਗੇ। ਬੈਂਕ ਬੰਦ ਰਹਿਣ ਕਾਰਨ ਲੋਕਾਂ ਦੇ ਬਹੁਤ ਸਾਰੇ ਜ਼ਰੂਰੀ ਕੰਮ ਰੁਕ ਸਕਦੇ ਹਨ। ਇਸੇ ਲਈ ਤੁਹਾਡੇ ਸ਼ਹਿਰ 'ਚ ਬੈਂਕ ਕਦੋਂ ਬੰਦ ਹਨ, ਦੇ ਬਾਰੇ ਜਾਣਕਾਰੀ ਹਾਸਲ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
18 ਸਤੰਬਰ ਨੂੰ ਇਹ ਬੈਂਕ ਹੋਣਗੇ ਬੰਦ
ਭਾਰਤੀ ਰਿਜ਼ਰਵ ਬੈਂਕ ਦੇ ਕੈਲੰਡਰ ਅਨੁਸਾਰ ਇਸ ਵਾਰ 18 ਸਤੰਬਰ, 2023 ਨੂੰ ਵਿਨਾਇਕ ਚਤੁਰਥੀ ਹੈ, ਜਿਸ ਨੂੰ ਵਾਰਸਿਧੀ ਵਿਨਾਇਕ ਵ੍ਰਤ ਵੀ ਕਿਹਾ ਜਾਂਦਾ ਹੈ। ਇਸ ਮੌਕੇ ਹੈਦਰਾਬਾਦ, ਤੇਲੰਗਾਨਾ, ਬੈਂਗਲੁਰੂ ਅਤੇ ਚੇਨਈ ਆਦਿ ਦੇ ਬੈਂਕਾਂ 'ਚ ਛੁੱਟੀ ਰਹੇਗੀ।
19 ਅਤੇ 20 ਸਤੰਬਰ ਨੂੰ ਬੈਂਕ ਬੰਦ ਰਹਿਣਗੇ
19 ਸਤੰਬਰ ਨੂੰ ਅਹਿਮਦਾਬਾਦ, ਮੁੰਬਈ, ਬੇਲਾਪੁਰ, ਪਣਜੀ, ਭੁਵਨੇਸ਼ਨਰ, ਨਾਗਪੁਰ ਆਦਿ ਥਾਵਾਂ ਦੇ ਬੈਂਕ ਬੰਦ ਹਨ। 20 ਸਤੰਬਰ ਨੂੰ ਗਣੇਸ਼ ਚਤੁਰਥੀ ਦਾ ਦੂਜਾ ਦਿਨ ਹੋਵੇਗਾ। ਇਸ ਮੌਕੇ ਦੋ ਸ਼ਹਿਰ ਅਜਿਹੇ ਹਨ, ਜਿਹਨਾਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦਿਨ ਪਣਜੀ ਅਤੇ ਭੁਵਨੇਸ਼ਵਰ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਸਤੰਬਰ 2023 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਦੱਸ ਦੇਈਏ ਕਿ ਇਸ ਸਾਲ ਸਤੰਬਰ 2023 ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਲ 16 ਦਿਨ ਬੈਂਕ ਬੰਦ ਰਹੇ। ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ ਦੇ ਮੌਕੇ 22 ਸਤੰਬਰ ਨੂੰ ਪਣਜੀ, ਕੋਚੀ ਅਤੇ ਤ੍ਰਿਵੇਂਦਰਮ ਦੇ ਬੈਂਕਾਂ 'ਚ ਛੁੱਟੀ ਰਹੇਗੀ। ਇਸ ਤੋਂ ਇਲਾਵਾ 23 ਸਤੰਬਰ ਨੂੰ ਚੌਥੇ ਸ਼ਨੀਵਾਰ ਅਤੇ 24 ਸਤੰਬਰ ਨੂੰ ਐਤਵਾਰ ਦੇ ਮੌਕੇ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 25 ਸਤੰਬਰ ਨੂੰ ਸ਼੍ਰੀਮੰਤ ਸੰਕਰਦੇਵ ਦੀ ਜਯੰਤੀ ਦੇ ਮੌਕੇ ਗੁਹਾਟੀ 'ਚ ਬੈਂਕ ਬੰਦ ਰਹਿਣਗੇ। 27 ਸਤੰਬਰ ਨੂੰ ਮਿਲਾਦ-ਏ-ਸ਼ਰੀਫ ਦੇ ਮੌਕੇ ਸ਼੍ਰੀਨਗਰ, ਤ੍ਰਿਵੇਂਦਰਮ, ਜੰਮੂ ਅਤੇ ਕੋਚੀ ਦੇ ਬੈਂਕ ਬੰਦ ਰਹਿਣਗੇ। ਈਦ-ਏ-ਮਿਲਾਦ ਦੇ ਮੌਕੇ 28 ਸਤੰਬਰ ਨੂੰ ਕਈ ਸ਼ਹਿਰਾਂ 'ਚ ਬੈਂਕ ਛੁੱਟੀ ਰਹੇਗੀ। 29 ਸਤੰਬਰ ਨੂੰ ਈਦ-ਏ-ਮਿਲਾਦ-ਉਲ-ਨਬੀ ਦੇ ਮੌਕੇ ਜੰਮੂ, ਸ਼੍ਰੀਨਗਰ ਅਤੇ ਗੰਗਟੋਕ ਦੇ ਬੈਂਕਾਂ 'ਚ ਛੁੱਟੀ ਰਹੇਗੀ।
ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
NEXT STORY