ਬਿਜ਼ਨੈੱਸ ਡੈਸਕ - ਦੁਨੀਆ ਦੇ ਬਹੁਤ ਸਾਰੇ ਲੋਕ ਅੱਜ ਦੇ ਸਮੇਂ 'ਚ ਆਈਫੋਨ ਦਾ ਇਸਤੇਮਾਲ ਕਰਦੇ ਹਨ। ਆਈਫੋਨ ਦੀ ਕੀਮਤ ਬਾਕੀ ਫੋਨਾਂ ਤੋਂ ਬਹੁਤ ਜ਼ਿਆਦਾ ਵੱਧ ਹੁੰਦੀ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਆਈਫੋਨ ਭਾਰਤ 'ਚ ਸਭ ਤੋਂ ਜ਼ਿਆਦਾ ਮਹਿੰਗੇ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਆਈਫੋਨ 'ਚ ਇਸਤੇਮਾਲ ਕੀਤੇ ਜਾਣ ਵਾਲੇ PCBA (ਪ੍ਰਿੰਟਿਡ ਸਰਕਟ ਬੋਰਡ ਅਸੈਂਬਲੀ) 'ਤੇ ਭਾਰਤ 'ਚ 20 ਫ਼ੀਸਦੀ ਇੰਪੋਰਟ ਡਿਊਟੀ ਲੱਗਦੀ ਹੈ। ਇਸ ਤੋਂ ਇਲਾਵਾ ਆਈਫੋਨ ਦੇ ਚਾਰਜਰ 'ਤੇ ਵੀ 20 ਫ਼ੀਸਦੀ ਇੰਪੋਰਟ ਡਿਊਟੀ ਲੱਗਦੀ ਹੈ। ਆਯਾਤ ਡਿਊਟੀ ਤੋਂ ਇਲਾਵਾ ਭਾਰਤ ਵਿੱਚ ਐਪਲ ਉਤਪਾਦਾਂ 'ਤੇ 18 ਫ਼ੀਸਦੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਆਈਫੋਨ ਦੀਆਂ ਕੀਮਤਾਂ 'ਚ ਵਾਧਾ
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਚਾਰਜ ਸਮਾਰਟਫੋਨ 'ਤੇ ਲਗਾਏ ਜਾਂਦੇ ਹਨ, ਜਿਸ ਕਾਰਨ ਭਾਰਤ 'ਚ ਦਾਖਲ ਹੁੰਦੇ ਹੀ ਆਈਫੋਨ ਦੀ ਅਸਲ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਇਸ ਦੌਰਾਨ ਜੇਕਰ ਗੱਲ ਸਾਲ 2020 ਦੀ ਕੀਤੀ ਜਾਵੇ ਤਾਂ ਭਾਰਤੀਆਂ ਨੂੰ ਆਈਫੋਨ 12 ਮਿੰਨੀ ਦੇ ਸ਼ੁਰੂਆਤੀ ਸੰਸਕਰਣ ਲਈ 69,900 ਰੁਪਏ ਖ਼ਰਚ ਕਰਨੇ ਪਏ ਸਨ, ਜਦੋਂਕਿ ਅਮਰੀਕੀਆਂ ਨੇ ਉਸੇ ਡਿਵਾਈਸ ਨੂੰ 18,620 ਰੁਪਏ (37%) ਦੇ ਅੰਤਰ ਨਾਲ 51,287 ਰੁਪਏ ($699) ਵਿੱਚ ਖਰੀਦਿਆ ਸੀ। ਇਸ ਤੋਂ ਇਲਾਵਾ ਐਪਲ ਅੱਜ ਵੀ ਭਾਰਤ ਵਿੱਚ ਆਪਣੇ ਸਮਾਰਟਫੋਨ ਅਤੇ ਹੋਰ ਉਤਪਾਦਾਂ ਨੂੰ ਵੇਚਣ ਦੇ ਲਈ ਥਰਡ ਪਾਰਟੀ ਨਿਰਮਾਤਾਵਾਂ ਦੇ ਨੈਟਵਰਕ ਦੀ ਵਰਤੋਂ ਕਰਦਾ ਹੈ। ਇਸੇ ਕਾਰਨ ਵਿਕਰੇਤਾ, ਟਰਾਂਸਪੋਰਟ ਏਜੰਟ ਅਤੇ ਹੋਰ ਦੁਕਾਨਦਾਰ ਵੀ ਭਾਰੀ ਕਟੌਤੀ ਕਰਦੇ ਹਨ, ਜਿਸ ਨਾਲ ਕੀਮਤਾਂ 'ਚ ਵਾਧਾ ਹੋਣ 'ਤੇ ਖਪਤਕਾਰਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਆਈਫੋਨ 15 ਦੀ ਸੀਰੀਜ਼ ਹੋਈ ਲਾਂਚ
ਟੈੱਕ ਦਿੱਗਜ ਐਪਲ ਨੇ ਆਪਣੀ ਨਵੀਂ ਆਈਫੋਨ 15 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ iPhone 15, iPhone 15 Plus, iPhone 15 Pro ਅਤੇ iPhone 15 Pro Plus ਨੂੰ ਪੇਸ਼ ਕੀਤਾ ਗਿਆ ਹੈ। ਨਵੇਂ ਆਈਫੋਨ ਦੇ ਨਾਲ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਐਪਲ ਨੇ ਆਪਣੇ ਕਿਸੇ ਆਈਫੋਨ ਨੂੰ ਟਾਈਪ-ਸੀ ਪੋਰਟ ਦੇ ਨਾਲ ਪੇਸ਼ ਕੀਤਾ ਹੈ। ਐਪਲ ਨੇ 11 ਸਾਲਾਂ ਬਾਅਦ ਆਈਫੋਨ 'ਚ ਲਾਈਟਨਿੰਗ ਪੋਰਟ ਦੀ ਥਾਂ ਟਾਈਪ-ਸੀ ਪੋਰਟ ਨੂੰ ਜਗ੍ਹਾ ਦਿੱਤੀ ਹੈ। ਆਈਫੋਨ 15 ਸੀਰੀਜ਼ ਦੇ ਪ੍ਰੋ ਮਾਡਲਾਂ 'ਚੋਂ ਆਈਕਾਨਿਕ ਸਾਈਲੈਂਟ ਬਟਨ ਹਟਾ ਦਿੱਤਾ ਗਿਆ ਹੈ। ਰੈਗੁਲਰ ਮਾਡਲ ਨੂੰ ਵੀ ਇਸ ਵਾਰ 48 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਰਾਂ 'ਚ 6 ਏਅਰਬੈਗ ਨੂੰ ਲੈ ਕੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ-ਇਹ ਨਿਯਮ ਸਭ ਲਈ ਲਾਜ਼ਮੀ ਨਹੀਂ
ਜਾਣੋ iPhone 15 ਸੀਰੀਜ਼ ਦੀ ਕੀਮਤ
ਨਵੇਂ iPhone 15 Pro ਦੀ ਬੇਸ ਵੇਰਐਂਟ 128GB ਦੀ ਕੀਮਤ 1,34,900 ਰੁਪਏ ਤੋਂ ਸ਼ੁਰੂ ਹੋਵੇਗੀ। iPhone 15 Pro ਦੀ 256GB ਵੇਰਐਂਟ ਦੀ ਕੀਮਤ 1,44,900 ਰੁਪਏ ਹੈ। iPhone 15 Pro 512GB ਦੀ ਕੀਮਤ 1,64,900 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ iPhone 15 Pro ਦੇ 1TB ਦੀ ਕੀਮਤ 1,84,900 ਰੁਪਏ ਹੈ। ਸਾਰੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਆਈਫੋਨ ਦੀ ਕੀਮਤ ਸਭ ਤੋਂ ਵੱਧ ਆਂਕੀ ਗਈ ਹੈ। ਗਾਹਕ ਆਈਫੋਨ 15 ਪ੍ਰੋ ਮੈਕਸ 1,59,900 (256GB) ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ : G20 ਸੰਮੇਲਨ: ਇਤਰ, ਚਾਹ ਪੱਤੀ ਤੋਂ ਲੈ ਕੇ ਸ਼ਹਿਦ ਤੱਕ, ਭਾਰਤ ਨੇ ਵਿਦੇਸ਼ੀ ਮਹਿਮਾਨਾਂ ਨੂੰ ਦਿੱਤੇ ਖ਼ਾਸ ਤੋਹਫ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Bombay Dyeing ਦੇ ਸ਼ੇਅਰਾਂ ਚ 20 ਫ਼ੀਸਦੀ ਦਾ ਉਛਾਲ, 52 ਹਫ਼ਤਿਆਂ ਦੇ ਉੱਚੇ ਪੱਧਰ 'ਤੇ
NEXT STORY