ਬਿਜ਼ਨੈੱਸ ਡੈਸਕ: Fintech ਸਟਾਰਟਅੱਪ Paytm ਨੇ ਸਾਲ 2023 ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਆਪਣੇ ਕਰਮਚਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਦੇ ਅਨੁਸਾਰ Paytm ਦੀ ਮੂਲ ਕੰਪਨੀ One 97 Communications ਨੇ ਆਪਣੇ 1000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਾਣੋ ਕਿਉਂ ਕੀਤੀ ਛਾਂਟੀ
ਇੱਕ ਰਿਪੋਰਟ ਅਨੁਸਾਰ Paytm ਵੱਖ-ਵੱਖ ਕਾਰੋਬਾਰਾਂ ਨੂੰ ਮੁੜ ਸੰਗਠਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਤਰ੍ਹਾਂ ਕੰਪਨੀ ਨੇ ਲਾਗਤਾਂ ਨੂੰ ਘਟਾਉਣ ਲਈ ਇੰਨੀ ਵੱਡੀ ਛਾਂਟੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਕੰਪਨੀ 'ਚ ਹੋਰ ਛਾਂਟੀ ਹੋ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਛਾਂਟੀ ਪਿਛਲੇ ਕੁਝ ਮਹੀਨਿਆਂ ਵਿੱਚ ਹੋਈ ਹੈ ਅਤੇ ਪੇਟੀਐੱਮ ਦੀਆਂ ਕਈ ਯੂਨਿਟਾਂ ਦੇ ਕਰਮਚਾਰੀ ਇਸ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
ਕਰਮਚਾਰੀ ਹੋਣਗੇ ਪ੍ਰਭਾਵਿਤ
ਪੇਟੀਐੱਮ ਦੀ ਇਸ ਛਾਂਟੀ ਨਾਲ ਕਰਮਚਾਰੀਆਂ ਦਾ ਕਰੀਬ 10 ਫ਼ੀਸਦੀ ਤੋਂ ਵੱਧ ਦਾ ਹਿੱਸਾ ਪ੍ਰਭਾਵਿਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਨਟੇਕ ਕੰਪਨੀ 'ਚ ਇਸ ਸਾਲ ਦੀ ਸਭ ਤੋਂ ਵੱਡੀ ਛਾਂਟੀ ਨੂੰ ਡਿਜੀਟਲ ਕੰਪਨੀਆਂ 'ਚ ਛਾਂਟੀ ਕਿਹਾ ਜਾ ਰਿਹਾ ਹੈ। ਰਿਪੋਰਟ ਅਨੁਸਾਰ Paytm ਦੀ ਮੂਲ ਕੰਪਨੀ ਲੋਨ ਬਿਜ਼ਨਸ ਯੂਨਿਟ ਤੋਂ ਜ਼ਿਆਦਾਤਰ ਛਾਂਟੀ ਕਰ ਸਕਦੀ ਹੈ। ਹਾਲਾਂਕਿ ਇਸ ਛਾਂਟੀ ਨੂੰ ਲੈ ਕੇ ਅਜੇ ਤੱਕ Paytm ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ
ਭਾਰਤੀ ਰਿਜ਼ਰਵ ਬੈਂਕ ਦੀਆਂ ਰੈਗੂਲੇਟਰੀ ਪਾਬੰਦੀਆਂ ਕਾਰਨ ਹੋਈ ਛਾਂਟੀ
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਅਸੁਰੱਖਿਅਤ ਕਰਜ਼ਿਆਂ 'ਤੇ ਲਗਾਈਆਂ ਗਈਆਂ ਰੈਗੂਲੇਟਰੀ ਪਾਬੰਦੀਆਂ ਦੇ ਕਾਰਨ ਪੇਟੀਐੱਮ 'ਤੇ ਅਸਰ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੇਅ-ਆਫ ਤੋਂ ਇਲਾਵਾ ਕੰਪਨੀ ਨੇ ਸਮਾਲ ਟਿਕਟ ਕੰਜ਼ਿਊਮਰ ਲੈਂਡਿੰਗ ਅਤੇ ਬਾਏ ਨਾਓ ਪੇ ਲੇਟਰ ਵਰਗੀਆਂ ਸੇਵਾਵਾਂ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲ ਦਰਾਮਦ ’ਤੇ ਭਾਰਤ ਦੀਆਂ ਕੋਸ਼ਿਸ਼ਾਂ ਅਸਫਲ : ਰੁਪਏ ’ਚ ਭੁਗਤਾਨ ਲੈਣ ਲਈ ਕੋਈ ਤਿਆਰ ਨਹੀਂ
NEXT STORY