ਜਲੰਧਰ- ਡੀ. ਐੱਸ. ਕੇ ਬੈਨੇਲੀ ਪਹਿਲੀ ਵਾਰ ਆਪਣੇ ਲਾਇਨ-ਅਪ 'ਚ ਮਹੱਤਵਪੂਰਨ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ 302ਆਰ ਬਾਈਕ ਨੂੰ ਲਾਂਚ ਕੀਤੀ ਸੀ, ਹੁਣ ਇਹ ਇਟਾਲੀਅਨ ਬਾਈਕ ਨਿਰਮਾਤਾ ਕੰਪਨੀ ਭਾਰਤ 'ਚ ਬੈਨੇਲੀ ਟੀ. ਐੱਨ. ਟੀ 300 ਬਾਈਕ ਦਾ ਏ. ਬੀ. ਐੱਸ ਮਤਲਬ ਐਂਟੀ ਬ੍ਰੇਕਿੰਗ ਸਿਸਟਮ ਨਾਲ ਲੈਸ ਵਰਜਨ ਲਾਂਚ ਕਰਨ ਵਾਲੀ ਹੈ।
ਮੀਡਿਆ ਰਿਪੋਰਟਸ ਮਤਾਬਕ, ਇਸ ਨਵੀਂ ਬਾਈਕ ਵੇਰੀਐਂਟ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਡਿਲੀਵਰੀ ਵੀ ਜਲਦ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਕੀਮਤ ਦੇ ਲਿਹਾਜ਼ ਨਾਲ ਵੇਖੋ ਤਾਂ ਮੌਜੂਦਾ ਮਾਡਲ ਦੇ ਮੁਕਬਾਲੇ ਏ. ਬੀ. ਐੱਸ ਮਾਡਲ ਮਹਿੰਗਾ ਹੋਵੇਗਾ। ਨਵੇਂ ਵੇਰੀਐਂਟ ਦੀ ਆਧਿਕਾਰਤ ਕੀਮਤ ਅਜੇ ਕੰਪਨੀ ਨੇ ਨਹੀਂ ਦੱਸੀ ਹੈ। ਬੈਨੇਲੀ ਟੀ. ਐੱਨ. ਟੀ 300 ਦੇ ਮੌਜੂਦਾ ਮਾਡਲ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 3.03 ਲੱਖ ਰੁਪਏ ਹੈ। ਬੈਨੇਲੀ ਆਪਣੀ ਹੋਰ ਬਾਈਕਸ 'ਚ ਵੀ ਐਂਟੀ ਬ੍ਰੇਕਿੰਗ ਸਿਸਟਮ ਫੀਚਰ ਨੂੰ ਜੋੜਨ ਵਾਲੀ ਹੈ। ਇਹ ਕੰਪਨੀ ਦੀ ਤੀਜੀ ਏ. ਬੀ. ਐੱਸ ਯੁਕਤ ਬਾਈਕ ਹੋਵੇਗੀ।
ਬੈਨੇਲੀ 302ਆਰ ਬਾਈਕ 'ਚ ਵੀ ਟੀ. ਐੱਨ. ਟੀ 300 ਬਾਈਕ ਵਾਲਾ 300ਸੀ. ਸੀ ਇੰਜਣ ਟਵਿਨ ਸਿਲੰਡਰ ਇੰਜਣ ਦਿੱਤਾ ਜਾਵੇਗਾ। ਇਸ ਦੀ ਮੋਟਰ 37 ਬੀ. ਐੈੱਚ. ਪੀ ਦੀ ਪਾਵਰ ਅਤੇ 26.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਫਰੰਟ ਵ੍ਹੀਲ 'ਚ ਯੂ. ਐੱਸ. ਡੀ ਫੋਰਕਸ ਅਤੇ ਪਿਛਲੇ ਪਹਿਏ 'ਚ ਮੋਨੋਸ਼ਾਕ ਸਸਪੇਂਸ਼ਨ ਦਿੱਤੀ ਗਈ ਹੈ। ਬੈਨੇਲੀ TNT 300 ਕੰਪਨੀ ਦੀ ਭਾਰਤ 'ਚ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਹੈ। ਬੈਨੇਲੀ TNT 600i ਭਾਰਤ 'ਚ ਕੰਪਨੀ ਦੀ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੈ।
ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਬੈਨੇਲੀ ਦੀ ਲਾਈਨਅਪ 'ਚ ਤਿੰਨ ਮੋਟਰਸਾਇਕਲਸ ਹਨ। ਇਸ ਬਾਈਕਸ ਨੂੰ ਫਰਵਰੀ 'ਚ ਆਯੋਜਿਤ ਹੋਣ ਵਾਲੇ ਐਕਸਪੋ 'ਚ ਲਾਂਚ ਕੀਤੀ ਜਾਵੇਗੀ।
ਹੁਣ ਇੰਨੇ ਰੁਪਏ 'ਚ ਘੁੰਮੋ ਡੈਨਮਾਰਕ, ਸ਼ੁਰੂ ਹੋਈ ਸਿੱਧੀ ਉਡਾਣ
NEXT STORY