ਨਵੀਂ ਦਿੱਲੀ (ਭਾਸ਼ਾ) – ਓਲਾ ਦੇ ਸੰਸਥਾਪਕ ਭਾਵਿਸ਼ ਅਗਰਵਾਲ ਨੇ ਕਿਹਾ ਹੈ ਕਿ ਰਤਨ ਟਾਟਾ ਨੇ ਉਨ੍ਹਾਂ ਵਿਚ ਇਲੈਕਟ੍ਰਿਕ ਵਾਹਨ (ਈ. ਵੀ.) ਨੂੰ ਲੈ ਕੇ ਜਨੂੰਨ ਪੈਦਾ ਕੀਤਾ ਅਤੇ ਇਸੇ ਕਾਰਨ ਓਲਾ ਇਲੈਕਟ੍ਰਿਕ ਦੀ ਸਥਾਪਨਾ ਹੋਈ। ਅਗਰਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ‘ਰਤਨ ਟਾਟਾ, ਮੇਰੇ ਹੀਰੋ’ ਸਿਰਲੇਖ ਨਾਲ ਲਿਖਿਆ ਹੈ ਕਿ ਕਿਵੇਂ ਟਾਟਾ ਨੇ ਓਲਾ ਇਲੈਕਟ੍ਰਿਕ ਦੀ ਸਥਾਪਨਾ ’ਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਸਿੱਖ ਮਰਿਆਦਾ ਅਨੁਸਾਰ ਰਤਨ ਟਾਟਾ ਦੀ ਵਿਦਾਇਗੀ, ਕੀਤੀ ਗਈ ਅਰਦਾਸ (ਵੀਡੀਓ)
ਉਨ੍ਹਾਂ ਲਿਖਿਆ–‘‘ਇਕ ਕਹਾਣੀ ਮੈਂ ਅੱਜ ਸਾਂਝੀ ਕਰਨੀ ਚਾਹੁੰਦਾ ਹਾਂ। ਮੇਰੀ ਦੂਜੀ ਕੰਪਨੀ ਓਲਾ ਇਲੈਕਟ੍ਰਿਕ ਦੀ ਸਥਾਪਨਾ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। 2017 ’ਚ ਇਕ ਦਿਨ ਮੈਨੂੰ ਉਨ੍ਹਾਂ ਦਾ ਫੋਨ ਆਇਆ ਅਤੇ ਉਨ੍ਹਾਂ ਮੈਨੂੰ ਮੁੰਬਈ ਆਉਣ ਲਈ ਕਿਹਾ। ਉਨ੍ਹਾਂ ਮੈਨੂੰ ਸਿਰਫ ਇੰਨਾ ਕਿਹਾ–‘ਭਾਵੀ, ਮੈਂ ਤੁਹਾਨੂੰ ਕਿਤੇ ਲਿਜਾਣਾ ਅਤੇ ਕੁਝ ਰੋਮਾਂਚਕ ਚੀਜ਼ਾਂ ਵਿਖਾਉਣੀਆਂ ਚਾਹੁੰਦਾ ਹਾਂ।’ ਇਲੈਕਟ੍ਰਿਕ ਵਾਹਨ ਬਣਾਉਣ ਦੇ ਉਨ੍ਹਾਂ ਦੇ ਨਿੱਜੀ ਪ੍ਰਾਜੈਕਟ ਨੂੰ ਵੇਖਣ ਲਈ ਅਸੀਂ ਉਨ੍ਹਾਂ ਦੇ ਜਹਾਜ਼ ਰਾਹੀਂ ਕੋਇੰਬਟੂਰ ਗਏ। ਉਹ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਹ ਮੈਨੂੰ ਇਕ ਟੈਸਟ ਟ੍ਰੈਕ ’ਤੇ ਵੀ ਲੈ ਗਏ। ਉਨ੍ਹਾਂ ਇੰਜੀਨੀਅਰਿੰਗ ਦੇ ਲੈਵਲ ’ਤੇ ਕੁਝ ਸੁਧਾਰਾਂ ਬਾਰੇ ਵੀ ਸੁਝਾਅ ਦਿੱਤੇ।’’
ਇਹ ਵੀ ਪੜ੍ਹੋ : Ratan tata: 'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਇਹ ਵੀ ਪੜ੍ਹੋ : ਪਾਰਸੀ ਧਰਮ ਨਾਲ ਸਬੰਧ ਰੱਖਦੇ ਸਨ ਰਤਨ ਟਾਟਾ, ਜਾਣੋ ਕਿਵੇਂ ਹੋਵੇਗਾ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਤਨ ਟਾਟਾ ਇਕ ਆਦਰਸ਼ ਵਿਅਕਤੀ ਸਨ, ਜਿਨ੍ਹਾਂ ਨੇ ਉੱਦਮੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ : ਫਿੱਕੀ
NEXT STORY