ਮੁੰਬਈ - ਸ਼ੁੱਕਰਵਾਰ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 'ਚ 700 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿਫਟੀ 'ਚ ਵੀ 221 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰਾਂ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਸੂਚਕਾਂਕ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੌਰਾਨ ਦੁਪਹਿਰ ਬਾਅਦ ਯੂਰਪੀ ਬਾਜ਼ਾਰਾਂ ਦੀ ਚਾਲ 'ਤੇ ਵੀ ਬਾਜ਼ਾਰ ਦੀ ਨਜ਼ਰ ਰਹੇਗੀ ਅਤੇ ਜੇਕਰ ਯੂਰਪੀ ਬਾਜ਼ਾਰਾਂ 'ਚ ਗਿਰਾਵਟ ਆਉਂਦੀ ਹੈ ਤਾਂ ਇਹ ਭਾਰਤੀ ਬਾਜ਼ਾਰਾਂ 'ਚ ਵੀ ਅਸਰ ਡੂੰਘਾ ਹੋ ਸਕਦਾ ਹੈ। ਅੱਜ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਇਨ੍ਹਾਂ ਸਟਾਕਾਂ ਨੂੰ ਵੱਡਾ ਝਟਕਾ ਲੱਗਾ।
ਤੇਲ ਆਰਥਿਕਤਾ ਨੂੰ ਬਦਲਣ ਤੇ ਨਿਰਮਾਣ 'ਚ ਗੁਣਵੱਤਾ 'ਤੇ ਜ਼ੋਰ ਦੇਣ 'ਤੇ ਧਿਆਨ ਦੇ ਰਹੀ ਸਰਕਾਰ: ਪੀਯੂਸ਼ ਗੋਇਲ
NEXT STORY