ਨਵੀਂ ਦਿੱਲੀ - ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮੰਡਾਵੀਆ ਦੀ ਪ੍ਰਧਾਨਗੀ ਹੇਠ ਕਰਮਚਾਰੀ ਭਵਿੱਖ ਨਿਧੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੈ ਲਏ ਗਏ ਹਨ। ਸਭ ਤੋਂ ਪਹਿਲਾਂ ਤਾਂ ਈਪੀਐਫ ਜਮ੍ਹਾਂ ਰਾਸ਼ੀ 'ਤੇ ਮਿਲਣ ਵਾਲੀ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਵ ਵਿੱਤੀ ਸਾਲ 2025-26 ਲਈ ਵੀ 8.25 ਪ੍ਰਤੀਸ਼ਤ ਵਿਆਜ ਨਿਰਧਾਰਤ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ, ਵਿਆਜ ਦਰ EPFO ਯੋਗਦਾਨੀਆਂ ਦੇ ਖਾਤਿਆਂ ਵਿੱਚ ਜਮ੍ਹਾ ਕੀਤੀ ਜਾਵੇਗੀ। ਕਰਮਚਾਰੀ ਜਮ੍ਹਾਂ ਰਾਸ਼ੀ ਨਾਲ ਜੁੜੇ ਬੀਮਾ (EDLI) ਵਿੱਚ ਕਈ ਮਹੱਤਵਪੂਰਨ ਸੋਧਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : Air India Express ਦੀ ਸ਼ਾਨਦਾਰ ਪੇਸ਼ਕਸ਼, 1385 ਰੁਪਏ 'ਚ ਬੁੱਕ ਕਰੋ ਫਲਾਈਟ, ਜਾਣੋ ਆਖ਼ਰੀ ਤਾਰੀਖ਼
ਪੀਐਫ 'ਤੇ ਹੁਣ ਸਭ ਤੋਂ ਵੱਧ ਵਿਆਜ
ਪਿਛਲੇ ਸਾਲ ਵੀ ਪੀਐਫ 'ਤੇ 8.25 ਪ੍ਰਤੀਸ਼ਤ ਵਿਆਜ ਨਿਰਧਾਰਤ ਕੀਤਾ ਗਿਆ ਸੀ। ਮੌਜੂਦਾ ਸਮੇਂ ਪੀਐਫ, ਬਾਕੀ ਹੋਰ ਬੱਚਤ ਸਕੀਮਾਂ ਦੇ ਮੁਕਾਬਲੇ ਸਭ ਤੋਂ ਵੱਧ ਵਿਆਜ ਦੇ ਰਿਹਾ ਹੈ। ਸਰਕਾਰ ਨੇ 2022 ਵਿੱਚ ਪੀਐਫ 'ਤੇ ਵਿਆਜ ਦਰ 8.5 ਤੋਂ ਘਟਾ ਕੇ 8.1 ਪ੍ਰਤੀਸ਼ਤ ਕਰ ਦਿੱਤੀ ਸੀ। ਪਰ 2024 ਵਿੱਚ ਵਿਆਜ ਦਰ 8.25 ਪ੍ਰਤੀਸ਼ਤ ਕਰ ਦਿੱਤੀ ਗਈ।
ਇਹ ਵੀ ਪੜ੍ਹੋ : UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ ਅੱਜ ਤੋਂ ਲਾਗੂ ਹੋਏ ਕਈ ਵੱਡੇ ਬਦਲਾਅ
ਜਾਣੋ ਡਾਕਘਰ ਦੀਆਂ ਹੋਰ ਬਚਤ ਯੋਜਨਾਵਾਂ ਤਹਿਤ ਕਿੰਨਾ ਮਿਲ ਰਿਹੈ ਵਿਆਜ
ਮੌਜੂਦਾ ਸਮੇਂ ...
ਡਾਕਘਰ ਦੀ ਬੱਚਤ 'ਤੇ ਸਿਰਫ਼ 4% ਸਾਲਾਨਾ ਵਿਆਜ ਦਾ ਲਾਭ ਦਿੱਤਾ ਜਾ ਰਿਹਾ ਹੈ।
ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) 'ਤੇ 7.1 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ।
ਤਿੰਨ ਸਾਲ ਤੱਕ ਦੀ ਮਿਆਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 7.1 ਪ੍ਰਤੀਸ਼ਤ ਹੈ।
ਡਾਕਘਰ ਵਿੱਚ 5 ਸਾਲਾਂ ਲਈ 7.5 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ।
ਕਿਸਾਨ ਵਿਕਾਸ ਪੱਤਰ 'ਤੇ ਵੀ 7.5 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ।
ਰਾਸ਼ਟਰੀ ਬੱਚਤ ਸਰਟੀਫਿਕੇਟ ਦੀ ਵਿਆਜ ਦਰ 7.7 ਪ੍ਰਤੀਸ਼ਤ ਹੈ।
ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਲਈ 8.2 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ 8.2 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ।
ਇਸ ਲਿਹਾਜ਼ ਨਾਲ ਪੀਐਫ 'ਤੇ ਮੌਜੂਦਾ ਸਮੇਂ ਸਾਰੀਆਂ ਬਚਤ ਸਕੀਮਾਂ ਮੁਕਾਬਲੇ ਸਭ ਤੋਂ ਵੱਧ ਵਿਆਜ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਵੱਡਾ ਝਟਕਾ, ਸਰਕਾਰ ਨੇ ਮਹਿੰਗਾ ਕੀਤਾ ਗੈਸ ਸਿਲੰਡਰ
ਮੀਟਿੰਗ ਦਰਮਿਆਨ ਲਏ ਗਏ ਹੋਰ ਫੈਸਲੇ
ਨੌਕਰੀ ਬਦਲਣ ਵਿੱਚ ਦੋ ਮਹੀਨਿਆਂ ਤੱਕ ਦਾ ਅੰਤਰ ਦੇ ਬਾਵਜੂਦ ਵੀ ਤੁਹਾਨੂੰ EDLI ਦਾ ਲਾਭ ਮਿਲੇਗਾ।
ਜੇਕਰ ਕਿਸੇ EPF ਮੈਂਬਰ ਦੀ ਨਿਯਮਤ ਸੇਵਾ ਦੇ ਇੱਕ ਸਾਲ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ 50 ਹਜ਼ਾਰ ਰੁਪਏ ਦੇ ਜੀਵਨ ਬੀਮੇ ਦਾ ਲਾਭ ਮਿਲੇਗਾ। ਇਸ ਬਦਲਾਅ ਤੋਂ ਲਗਭਗ 5,000 ਪਰਿਵਾਰਾਂ ਨੂੰ ਲਾਭ ਹੋਵੇਗਾ।
ਜੇਕਰ ਕਿਸੇ ਕਰਮਚਾਰੀ ਦੀ ਆਖਰੀ PF ਯੋਗਦਾਨ ਦੇ ਛੇ ਮਹੀਨਿਆਂ ਦੇ ਅੰਦਰ ਮੌਤ ਹੋ ਜਾਂਦੀ ਹੈ, ਤਾਂ ਉਸਨੂੰ ਵੀ EDLI ਦਾ ਲਾਭ ਮਿਲੇਗਾ। ਪਰ ਸ਼ਰਤ ਇਹ ਹੈ ਕਿ ਮੈਂਬਰ ਦਾ ਨਾਮ ਸੂਚੀ ਵਿੱਚੋਂ ਨਹੀਂ ਹਟਾਇਆ ਜਾਣਾ ਚਾਹੀਦਾ। ਪਹਿਲਾਂ ਅਜਿਹੀਆਂ ਮੌਤਾਂ ਨੂੰ ਸੇਵਾ ਤੋਂ ਬਾਹਰ ਮੰਨਿਆ ਜਾਂਦਾ ਸੀ ਅਤੇ ਪਰਿਵਾਰ ਨੂੰ ਕੋਈ ਲਾਭ ਨਹੀਂ ਮਿਲਦਾ ਸੀ। ਹਰ ਸਾਲ 14 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਇਸਦਾ ਲਾਭ ਮਿਲੇਗਾ।
ਜੇਕਰ ਇੱਕ ਨੌਕਰੀ ਛੱਡਣ ਅਤੇ ਦੂਜੀ ਨੌਕਰੀ ਵਿੱਚ ਸ਼ਾਮਲ ਹੋਣ ਵਿਚਕਾਰ ਦੋ ਮਹੀਨਿਆਂ ਦਾ ਅੰਤਰ ਹੈ ਤਾਂ ਇਸਨੂੰ ਨਿਯਮਤ ਨੌਕਰੀ ਮੰਨਿਆ ਜਾਵੇਗਾ। ਇਸ ਫੈਸਲੇ ਨਾਲ ਇੱਕ ਹਜ਼ਾਰ ਪਰਿਵਾਰਾਂ ਨੂੰ EDLI ਲਾਭ ਮਿਲੇਗਾ। ਪਹਿਲਾਂ, ਦੋ ਨੌਕਰੀਆਂ ਵਿਚਕਾਰ ਇੱਕ ਜਾਂ ਦੋ ਦਿਨਾਂ ਦਾ ਅੰਤਰ ਹੋਣ 'ਤੇ ਘੱਟੋ-ਘੱਟ 2.5 ਲੱਖ ਰੁਪਏ ਅਤੇ ਵੱਧ ਤੋਂ ਵੱਧ 7 ਲੱਖ ਰੁਪਏ ਦਾ EDLI ਲਾਭ ਨਹੀਂ ਦਿੱਤਾ ਜਾਂਦਾ ਸੀ, ਕਿਉਂਕਿ ਇਹ ਇੱਕ ਸਾਲ ਦੀ ਨਿਰੰਤਰ ਸੇਵਾ ਦੀ ਸ਼ਰਤ ਨੂੰ ਪੂਰਾ ਨਹੀਂ ਕਰਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਸੀਬੀਟੀ ਦੇ ਇਨ੍ਹਾਂ ਫੈਸਲਿਆਂ ਨਾਲ ਹਰ ਸਾਲ 20 ਹਜ਼ਾਰ ਪਰਿਵਾਰਾਂ ਨੂੰ ਲਾਭ ਹੋਵੇਗਾ।
ਜਾਣੋ ਕੀ ਹੈ EDLI ਸਕੀਮ
ਕਰਮਚਾਰੀ ਜਮ੍ਹਾਂ ਰਕਮ ਨਾਲ ਜੁੜਿਆ ਬੀਮਾ (EDLI) ਇੱਕ ਆਟੋਮੈਟਿਕ ਸਕੀਮ ਹੈ। EPF ਖਾਤਾ ਰੱਖਣ ਵਾਲੇ ਸਾਰੇ ਕਰਮਚਾਰੀਆਂ ਨੂੰ ਬੀਮਾ ਕਵਰ ਦਿੱਤਾ ਜਾਂਦਾ ਹੈ। EDLI ਸਕੀਮ ਦੇ ਤਹਿਤ, EPF ਬੀਮਾਯੁਕਤ ਕਰਮਚਾਰੀ ਦੀ ਮੌਤ 'ਤੇ ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਦਾ ਲਾਭ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ ਫਿਰ ਹੋਇਆ ਸਸਤਾ , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ...
NEXT STORY