ਬਿਜ਼ਨੈੱਸ ਡੈਸਕ - ਸੰਕਟਗ੍ਰਸਤ ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ (ਵੀ. ਆਈ.) ਨੂੰ ਸਰਕਾਰ ਤੋਂ ਵੱਡੀ ਰਾਹਤ ਮਿਲੀ ਹੈ। ਮੁੜ-ਮੁਲਾਂਕਣ ਤੋਂ ਬਾਅਦ ਹੁਣ ਕੰਪਨੀ ਨੂੰ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਬਕਾਏ ਦਾ ਭੁਗਤਾਨ ਮਾਰਚ 2036 ਤੋਂ ਸ਼ੁਰੂ ਕਰਨਾ ਹੋਵੇਗਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਸਰਕਾਰ ਨੇ ਵੋਡਾਫੋਨ-ਆਈਡੀਆ ਲਿਮਟਿਡ ਦੇ ਕਰੀਬ 87,695 ਕਰੋੜ ਰੁਪਏ ਦੇ ਏ. ਜੀ. ਆਰ. ਬਕਾਏ ’ਤੇ ਫਿਲਹਾਲ ਰੋਕ ਲਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਇਹ ਰਾਸ਼ੀ ਵਿੱਤੀ ਸਾਲ 2031-32 ਤੋਂ 2040-41 ਦੇ ਵਿਚਾਲੇ ਅਦਾ ਕੀਤੀ ਜਾਣੀ ਹੈ, ਜਿਸ ਨਾਲ ਕੰਪਨੀ ਨੂੰ ਤੁਰੰਤ ਵਿੱਤੀ ਦਬਾਅ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਵੀ. ਆਈ. ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਏ. ਜੀ. ਆਰ. ਬਕਾਏ ਦੇ ਮੁੜ-ਮੁਲਾਂਕਣ ਲਈ ਇਕ ਕਮੇਟੀ ਗਠਿਤ ਕਰੇਗਾ, ਜਿਸ ਦਾ ਫੈਸਲਾ ਅੰਤਿਮ ਹੋਵੇਗਾ। ਇਸ ਤੋਂ ਬਾਅਦ ਮੁੜ-ਮੁਲਾਂਕਣ ਕੀਤੀ ਰਾਸ਼ੀ ਦਾ ਭੁਗਤਾਨ ਮਾਰਚ 2036 ਤੋਂ ਮਾਰਚ 2041 ਦੇ ਵਿਚਾਲੇ ਬਰਾਬਰ ਸਾਲਾਨਾ ਕਿਸ਼ਤਾਂ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਰਾਹਤ ਪੈਕੇਜ ਤਹਿਤ ਸਾਲ 2006-07 ਤੋਂ 2018-19 ਦੀ ਮਿਆਦ ਦੇ ਏ. ਜੀ. ਆਰ. ਬਕਾਏ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਕੰਪਨੀ ਨੂੰ ਮਾਰਚ 2026 ਤੋਂ ਮਾਰਚ 2031 ਤੱਕ ਵੱਧ ਤੋਂ ਵੱਧ 124 ਕਰੋੜ ਰੁਪਏ ਪ੍ਰਤੀ ਸਾਲ ਅਤੇ ਮਾਰਚ 2032 ਤੋਂ ਮਾਰਚ 2035 ਤੱਕ 100 ਕਰੋੜ ਰੁਪਏ ਪ੍ਰਤੀ ਸਾਲ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੀ ਮਕਰ ਸੰਕ੍ਰਾਂਤੀ ਤੋਂ ਪਹਿਲਾਂ Gold ਬਣਾਏਗਾ ਨਵਾਂ ਰਿਕਾਰਡ? ਜਾਣੋ 24K-22K-18K ਸੋਨੇ ਦੀ ਕੀਮਤ
NEXT STORY